ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ

ਦੀਵਾ ਬਲੇ ਅੰਧੇਰਾ ਜਾਇ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾਦੀ ਚੋਣ 15 ਮਾਰਚ, 2026 ਨੂੰ

ਲੁਧਿਆਣਾ : 05 ਫ਼ਰਵਰੀ ( )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਲੇਖਕਾਂ, ਵਿਦਵਾਨਾਂ ਤੇ ਬੁੱਧੀਜੀਵੀਆਂ ਦੀ ਸ਼੍ਰੋਮਣੀ ਸੰਸਥਾ ਹੈ। ਹਰ ਦੋ ਸਾਲ ਬਾਅਦ ਇਸ ਦੀ ਚੋਣ ਹੁੰਦੀ ਹੈ। ਇਸ ਵਾਰ ਚੋਣ 15 ਮਾਰਚ, 2026 ਨੂੰ ਸਵੇਰੇ 08 ਵਜੇ ਤੋਂ ਬਾਅਦ ਦੁਪਹਿਰ 03 ਵਜੇ ਤੱਕ ਪੰਜਾਬੀ ਭਵਨ ਵਿਚ ਹੋਵੇਗੀ। ਉਪਰੋਕਤ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਅਕਾਡਮੀ ਦੇ ਸਮੂਹ ਮੈਂਬਰਾਂ ਤੋਂ ਮਿਲੇ ਭਰਪੂਰ ਸਹਿਯੋਗ ਕਰਕੇ ਸਾਡੀ ਟੀਮ ਨੇ ਇਨ੍ਹਾਂ ਦੋ ਸਾਲਾਂ ਵਿਚ ਪੂਰੀ ਮਿਹਨਤ ਨਾਲ ਕੰਮ ਕੀਤਾ ਹੈ। ਇਸ ਵਾਰ 2026-2028 ਦੀ ਚੋਣ ਕਰਵਾਉਣ ਲਈ ਜਨਰਲ ਕਾਉਸਲ ਵੱਲੋਂ ਸਰਬਸੰਮਤੀ ਨਾਲ ਸ੍ਰੀ ਵਿਜੇ ਕੁਮਾਰ ਦੱਤਾ ਨੂੰ ਮੁੱਖ ਚੋਣ ਅਧਿਕਾਰੀ ਬਣਾਇਆ ਗਿਆ ਹੈ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਚੋਣ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਡਮੀ ਦੇ ਮੈਂਬਰਾਂ ਵਲੋਂ ਹਰ ਦੋ ਸਾਲ ਬਾਅਦ ਵੋਟਾਂ ਪਾ ਕੇ ਇੱਕ ਪ੍ਰਧਾਨ, ਇੱਕ ਸੀਨੀਅਰ ਮੀਤ ਪ੍ਰਧਾਨ, ਪੰਜ ਮੀਤ ਪ੍ਰਧਾਨ (ਜਿਨ੍ਹਾਂ ਵਿਚੋਂ ਇੱਕ ਪੰਜਾਬ ਤੇ ਚੰਡੀਗੜ੍ਹ ਤੋਂ ਬਾਹਰਲੇ ਮੈਂਬਰਾਂ ਵਿੱਚੋਂ ਹੋਵੇਗਾ), ਇੱਕ ਜਨਰਲ ਸਕੱਤਰ ਅਤੇ ਪੰਦਰਾਂ ਮੈਂਬਰ ਪ੍ਰਬੰਧਕੀ ਬੋਰਡ ਦੇ ਚੁਣੇ ਜਾਣੇ ਹਨ। ਉਨ੍ਹਾਂ ਦੱਸਿਆ ਪ੍ਰਬੰਧਕੀ ਬੋਰਡ ਦੇ 15 ਮੈਂਬਰਾਂ ਵਿਚੋਂ ਘੱਟੋ ਘੱਟ ਇੱਕ ਮੈਂਬਰ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਅਤੇ ਇੱਕ ਮੈਂਬਰ ਬਾਕੀ ਭਾਰਤ ਵਿਚੋਂ ਅਤੇ ਦੋ ਇਸਤ੍ਰੀਆਂ ਵਿੱਚੋਂ ਹੋਣਗੇ।
ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਚੋਣ ਪਰਕਿਰਿਆ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣ ਵਿਚ ਭਾਗ ਲੈਣ ਵਾਲੇ ਉਮੀਦਵਾਰ 24 ਫ਼ਰਵਰੀ ਤੋਂ 28 ਫ਼ਰਵਰੀ, 2026, ਸ਼ਾਮ 4 ਵਜੇ ਤੱਕ ਮੁੱਖ ਚੋਣ ਅਧਿਕਾਰੀ ਸ੍ਰੀ ਵਿਜੇ ਕੁਮਾਰ ਦੱਤਾ ਨੂੰ ਆਪਣੇ ਨਾਮਜ਼ਦਗੀ ਪੱਤਰ ਪੁੱਜਦੇ ਕਰ ਸਕਦੇ ਹਨ। 01 ਮਾਰਚ ਨੂੰ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਪੰਜਾਬੀ ਭਵਨ ਦੇ ਦਫ਼ਤਰ ’ਚ ਹੋਵੇਗੀ। ਜੋ ਉਮੀਦਵਾਰ ਚੋਣ ਨਹੀਂ ਲੜਨਾ ਚਾਹੁੁੰਣਗੇ ਉਹ 05 ਮਾਰਚ, 2026 ਨੂੰ ਸ਼ਾਮ 3 ਵਜੇ ਤੱਕ ਆਪਣਾ ਨਾਮ ਵਾਪਸ ਲੈ ਸਕਦੇ ਹਨ। ਉਮੀਦਵਾਰੀਆਂ ਬਾਰੇ ਜੇ ਕੋਈ ਇਤਰਾਜ਼ ਹੋਵੇ ਤਾਂ ਉਹ ਵੀ ਉਸੇ ਦਿਨ ਸ਼ਾਮ 3 ਵਜੇ ਤੱਕ ਕੀਤੇ ਜਾ ਸਕਦੇ ਹਨ। ਉਪਰੰਤ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਜਾਵੇਗੀ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਮੂਹ ਮੈਂਬਰਾਂ ਦੀ ਜਾਣਕਾਰੀ ਹਿੱਤ ਦੱਸਿਆ ਜਾਂਦਾ ਹੈ ਕਿ ਅਕਾਡਮੀ ਵਲੋਂ ਆਪਣੇ ਸਾਰੇ ਮੈਂਬਰਾਂ ਨੂੰ ਮੈਂਬਰ ਸੂਚੀ 2026 ਡਾਕ ਰਾਹੀਂ ਭੇਜੀ ਜਾ ਚੁੱਕੀ ਹੈ।

ਡਾ. ਗੁਲਜ਼ਾਰ ਸਿੰਘ ਪੰਧੇਰ
ਜਨਰਲ ਸਕੱਤਰ


Posted

in

by

Tags:

Comments

Leave a Reply

Your email address will not be published. Required fields are marked *