ਲੁਧਿਆਣਾ 13 ਮਈ ( )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ ਦੀ ਸਸਕਾਰ ਵਿਚ ਸ਼ਾਮਲ ਹੋਏ ਅਤੇ ਇਸ ਉਪਰੰਤ ਪੰਜਾਬੀ ਭਵਨ, ਲੁਧਿਆਣਾ ਵਿਖੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ ਨੇ ਕੀਤੀ। ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪਾਤਰ ਸਾਹਿਬ ਉਸ ਸਮੇਂ ਸਾਡਾ ਸਾਥ ਛੱਡ ਗਏ ਜਿਸ ਸਮੇਂ ਸਾਨੂੰ ਉਨ੍ਹਾਂ ਦੀ ਬਹੁਤ ਲੋੜ ਸੀ। ਡਾ. ਸਵਰਾਜਬੀਰ ਸਿੰਘ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪਾਤਰ ਸਾਹਿਬ ਦੀ ਸ਼ਾਇਰੀ ਵਿਚ ਰੂਹਾਨੀਅਤ ਅਤੇ ਲੋਕਾਂ ਦੇ ਦੁੱਖ ਸੁੱਖ ਸ਼ਾਮਲ ਸਨ। ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ
’ਤੇ ਉਨ੍ਹਾਂ ਦੀਆਂ ਗ਼ਜ਼ਲਾਂ ਚਾਨਣਾ ਪਾਉਦੀਆਂ ਹਨ। ਡਾ. ਸੁਰਜੀਤ ਸਿੰਘ ਭੱਟੀ ਹੋਰਾਂ ਆਖਿਆ ਕਿ ਡਾ. ਸੁਰਜੀਤ ਪਾਤਰ ਦੀ ਭਾਸ਼ਾ ’ਤੇ ਪੂਰੀ ਪਕੜ ਸੀ ਉਹ ਲੋਕ ਸੰਘਰਸ਼ ਬਾਰੇ ਲਿਖਦੇ ਰਹੇ। ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ ਨੇੇ ਅਹਿਸਾਸ ਕੀਤਾ ਕਿ ਪਾਤਰ ਹੋਰਾਂ ਦੀ ਵਿਰਾਸਤ ਨੂੰ ਸੰਭਾਲਦਿਆਂ ਅੱਗੇ ਤੋਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਪ੍ਰਸਿੱਧ ਨਾਟਕਕਾਰ ਕੇਵਲ ਧਾਲੀਵਾਲ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਉਨ੍ਹਾਂ ਨੇ ਕਿਸਾਨੀ ਅੰਦੋਲਨ ਅਤੇ ਮੇਰੇ ਨਾਟਕਾਂ ਬਾਰੇ ਵੀ ਗੀਤ ਲਿਖੇ। ਪਾਤਰ ਸਾਹਿਬ ਮੇਰੇ ਲਈ ਬਾਪ ਵਰਗੇ ਸਨ। ਪੰਜਾਬੀ ਜਾਗਰਣ ਦੇ ਮੁੱਖ ਸੰਪਾਦਕ ਵਰਿੰਦਰ ਵਾਲੀਆ ਨੇ ਕਿਹਾ ਕਿ ਪਾਤਰ ਸਾਹਿਬ ਦਾ ਮਾਂ ਬੋਲੀ ਵਿਚ ਵੱਡਾ ਯੋਗਦਾਨ ਸੀ ਅਤੇ ਉਹ ਇਸ ਅੱਧੀ ਸਦੀ ਦੇ ਮਹਾਨ ਕਵੀ ਸਨ। ਪੱਤਰਕਾਰ ਸ. ਐਸ. ਪੀ. ਸਿੰਘ ਨੇ ਕਿਹਾ ਪਾਤਰ ਜੀ ਦਾ ਦਾਇਰਾ ਬੜਾ ਵਿਸ਼ਾਲ ਸੀ ਅਤੇ ਉਨ੍ਹਾਂ ਨੇ ਕਵਿਤਾ ਵਿਚ ਸਾਡਾ ਵਿਸ਼ਵਾਸ ਬਹਾਲ ਕੀਤਾ। ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿ ਸਾਡੇ
ਕੋਲੋਂ ਬਹੁਤ ਵੱਡਾ ਫ਼ਿਲਾਸਫ਼ਰ ਚਲਾ ਗਿਆ ਹੈ। ਉਨ੍ਹਾਂ ਕਿਹਾ ਪੰਜਾਬੀ ਪੜ੍ਹਨ ਵਾਲਿਆਂ ਨੂੰ ਪਾਤਰ ਸਾਹਿਬ ਨੇ ਬਹੁਤ ਪ੍ਰਭਾਵਿਤ ਕੀਤਾ। ਕਾਮਰੇਡ ਅਮੋਲਕ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਾਤਰ ਸਾਹਿਬ ਦੀ ਬਹੁਪੱਖੀ ਸ਼ਖ਼ਸੀਅਤ ਕਵਿਤਾ ਦੇ ਰੂਪ ਵਿਚ ਸਾਡੇ ਸਾਹਮਣੇ ਆਈ। ਉਨ੍ਹਾਂ ਦੀ ਗ਼ਜ਼ਲ ਗਹਿਰੇ ਤੇ ਡੂੰਘੇ ਧਰਾਤਲਾਂ ਵਾਂਗ ਗਹਿਰੀ ਹੈ। ਨਿੰਦਰ ਘੁਗਿਆਣਵੀ ਨੇ ਪਾਤਰ ਸਾਹਿਬ ਨੂੰ ਯਾਦ ਕਰਦਿਆਂ ਕਿਹਾ ਆਰਟ ਕਾਉਸਲ ਚੰਡੀਗੜ੍ਹ ਵਿਖੇ ਉਨ੍ਹਾਂ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ। ਉਹ ਕਵੀ ਦੇ ਨਾਲ ਨਾਲ ਬਹੁਤ ਵਧੀਆ
ਪ੍ਰਬੰਧਕ ਵੀ ਸਨ। ਪ੍ਰੋ. ਹਰਚਰਨ ਬੈਂਸ ਨੇ ਕਿਹਾ ਕਿ ਪਾਤਰ ਜੀ ਨੇ ਹਰ ਵਿਚਾਰਧਾਰਾ ਬਾਰੇ ਲਿਖਿਆ ਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ। ਜਸਪਾਲ ਜੱਸੀ ਨੇ ਕਿਹਾ ਕਿ ਪਾਤਰ ਜੀ ਦੀ ਆਪਣੀ ਧਰਤੀ ਤੇ ਆਪਣੇ ਲੋਕਾਂ ਨੂੰ ਉੱਚੇ ਸਮਝਣ ਦੀ ਭਾਵਨਾ ਹੀ ਉਨ੍ਹਾਂ ਨੂੰ
ਉਚਾਈ ਤੇ ਲੈ ਗਈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਭਾਵੁਕ ਹੁੰਦਿਆਂ ਦਸਿਆ ਕਿ ਪਾਤਰ ਸਾਹਿਬ 10 ਮਈ ਨੂੰ ਉਨ੍ਹਾਂ ਦੇ ਨਾਲ ਹੀ ਸਨ ਅਤੇ ਆਉਦੇ ਦਿਨਾਂ ਵਿਚ ਕਾਉਸਲ ਅਤੇ ਅਕਾਡਮੀ ਵਲੋਂ ਦੋ ਵੱਡੀਆਂ ਕਾਨਫ਼ਰੰਸਾਂ ਕਰਨ ਲਈ ਵਿਚਾਰ ਕੀਤੇ।
ਉਹ ਲੋਕਾਂ ਦੇ ਹਰਮਨ ਪਿਆਰੇ ਕਵੀ ਸਨ ਤੇ ਇਸ ਦੇ ਨਾਲ ਨਾਲ ਗੰਭੀਰ ਲੇਖਕ, ਚੰਗੇ ਪ੍ਰਬੰਧਕ ਅਤੇ ਕੁਸ਼ਲ ਅਧਿਆਪਕ ਸਨ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ
ਨੇ ਪਾਤਰ ਸਾਹਿਬ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਪਾਤਰ ਸਾਹਿਬ ਹਮੇਸ਼ਾ ਪਤਝੜ ਤੋਂ ਬਾਅਦ ਬਹਾਰਾਂ ਦੀ ਗੱਲ ਕਰਿਆ ਕਰਦੇ ਸਨ। ਉਨ੍ਹਾਂ ਦਾ ਅਚਾਨਕ ਤੁਰ ਜਾਣਾ ਪੰਜਾਬੀ ਸਾਹਿਤ ਜਗਤ ਅਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਸਕੱਤਰ, ਸਾਹਿਤਕ ਸਰਗਰਮੀਆਂ ਡਾ. ਹਰੀ ਸਿੰਘ ਜਾਚਕ ਨੇ ਪਾਤਰ ਸਾਹਿਬ ਨਾਲ ਬਿਤਾਏ ਪਲਾਂ ਨੂੰ ਯਾਦ
ਕਰਦਿਆਂ ਕਿਹਾ ਸਾਨੂੰ ਉਨ੍ਹਾਂ ਦੇ ਜੀਵਨ ਅਤੇ ਕਵਿਤਾ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਉਹ ਅੱਜ ਵੀ ਸਾਡੇ ਅੰਗਸੰਗ ਹਨ।
ਡਾ. ਸ. ਸ. ਜੌਹਲ ਨੇ ਕਿਹਾ ਕਿ ਪਾਤਰ ਸਾਹਿਬ ਦਾ ਤੁਰ ਜਾਣਾ ਮੇਰੇ ਲਈ ਨਾ ਭੁੱਲਣ ਵਾਲਾ ਸਦਮਾ ਹੈ। ਉਹ ਬੜੀ ਪਵਿੱਤਰ ਆਤਮਾ ਸਨ ਤੇ ਮੇਰੇ ਬੱਚਿਆਂ ਸਮਾਨ ਸਨ ਅੱਜ ਮੈਨੂੰ ਅਸਹਿ ਦੁੱਖ ਹੈ।
ਸ਼ੋਕ ਸਮਾਗਮ ਵਿਚ ਕਿਰਪਾਲ ਕਜ਼ਾਕ, ਸੁਰਜੀਤ ਜੱਜ, ਹਰਮੀਤ ਵਿਦਿਆਰਥੀ, ਤ੍ਰੈਲੋਚਨ ਲੋਚੀ, ਅਰਵਿੰਦਰ ਕੌਰ ਕਾਕੜਾ, ਡਾ. ਗੁਰਚਰਨ ਕੌਰ ਕੋਚਰ, ਡਾ. ਹਰੀ ਸਿੰਘ ਜਾਚਕ, ਜਸਵੀਰ ਝੱਜ,
ਸੰਜੀਵਨ ਸਿੰਘ, ਸ਼ਬਦੀਸ਼, ਸੰਤੋਖ ਸਿੰਘ ਸੁੱਖੀ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਕਰਮਜੀਤ ਸਿੰਘ ਗਰੇਵਾਲ, ਪ੍ਰੋ. ਬਲਵਿੰਦਰ ਸਿੰਘ ਚਹਿਲ, ਨਰਿੰਦਰਪਾਲ ਕੌਰ, ਤਰਸੇਮ, ਕੁਲਦੀਪ ਸਿੰਘ ਦੀਪ, ਜਗਵਿੰਦਰ ਜੋਧਾ, ਗੁਰਮੀਤ ਕੜਿਆਲਵੀ, ਡਾ. ਸੰਦੀਪ ਸ਼ਰਮਾ ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ, ਸੁਖਦੇਵ ਸਿੰਘ ਡੇਹਰਾਦੂਨ, ਮਨਦੀਪ ਕੌਰ ਭੰਵਰਾ, ਸੁਰਿੰਦਰ ਦੀਪ, ਅਮਨ ਫੱਲੜ, ਸੁਰਿੰਦਰ ਜੈਪਾਲ ਸਿੰਘ, ਡਾ. ਚਰਨਦੀਪ ਸਿੰਘ, ਭਗਵਾਨ ਢਿੱਲੋਂ, ਤਰਲੋਚਨ
ਝਾਂਡੇ, ਵਿਜੇ ਵਿਵੇਕ, ਬਲਵਿੰਦਰ ਸਿੰਘ ਭੱਟੀ, ਪਾਲੀ ਖ਼ਾਦਿਮ, ਰਵਿੰਦਰ ਰਵੀ, ਨੀਲੂ ਬੱਗਾ, ਸਰਬਜੀਤ ਸਿੰਘ ਵਿਰਦੀ, ਕਿਰਨਜੀਤ ਕੌਰ, ਮਨਿੰਦਰ ਕੌਰ ਮਨ, ਦੀਪ ਲੁਧਿਆਣਵੀ, ਗੁਰਮੀਤ ਹਯਾਤਪੁਰੀ, ਗੁਰਿੰਦਰਜੀਤ, ਜਸਪਾਲ ਸਿੰਘ ਸੇਤਰਾ,
ਗੁਰਪ੍ਰੀਤ ਸਿੰਘ, ਨੀਸ਼ਾ ਰਾਣੀ, ਵੀਰਪਾਲ ਕੌਰ, ਰੇਨੂੰ ਬਾਲਾ, ਪਰਮਜੀਤ ਸਿੰਘ ਸੋਹਲ, ਹਰਵਿੰਦਰ ਰਿਸ਼ੀ ਸਤੌਜ, ਸੁਖਜੀਵਨ, ਰਵਿੰਦਰ ਘੁੰਮਣ, ਸਾਜਨ ਕੋਹਿਨੂਰ, ਰਾਕੇਸ਼ ਤੇਜਪਾਲ ਜਾਨੀ, ਸੁਮਿਤ ਗੁਲਾਟੀ, ਪਰਗਟ ਸਿੰਘ ਸਤੌਜ, ਪਰਮਜੀਤ ਸਿੰਘ, ਹਰਵਿੰਦਰ ਤਖਕਿਅਕ, ਮਨਜੀਤ ਪਰੀ, ਜਤਿੰਦਰ ਪੰਮੀ, ਹਰਜੀਤ ਸਿੰਘ ਅਟਵਾਲ, ਗੁਰਨਅਨ ਸਿੰਘ, ਰਾਮ ਕੁਮਾਰ ਭਦੌੜ, ਰਾਜ ਮੁਹੰਮਦ, ਜੈਪਾਲ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।
ਡਾ ਗੁਲਜ਼ਾਰ ਸਿੰਘ ਪੰਧੇਰ
ਜਨਰਲ ਸਕੱਤਰ
ਮੋਬਾਈਲ : 7009966188
Leave a Reply