ਲੁਧਿਆਣਾ : 15 ਮਾਰਚ ( )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਦੀ ਚੋਣ 15 ਮਾਰਚ, 2026 ਨੂੰ ਪੰਜਾਬੀ
ਭਵਨ, ਲੁਧਿਆਣਾ ਵਿਖੇ ਹੋਈ। ਸਵੇਰੇ 8 ਵਜੇ ਤੋਂ ਸ਼ਾਮ 3 ਵਜੇ ਤੱਕ ਪੰਜਾਬੀ ਭਵਨ,
ਲੁਧਿਆਣਾ ਵਿਖੇ ਵੋਟਾਂ ਪੈਣ ਉਪਰੰਤ ਵੋਟਾਂ ਦੀ ਗਿਣਤੀ ਕਰਨ ਉਪਰੰਤ ਪ੍ਰਧਾਨ ਦੇ ਅਹੁਦੇ
ਲਈ ਡਾ. ਸਰਬਜੀਤ ਸਿੰਘ 526 ਵੋਟਾਂ ਨਾਲ ਜੇਤੂ, ਸ੍ਰੀ ਅਮਰ ਗਰਗ ਕਲਮਦਾਨ ਨੂੰ 35
ਵੋਟਾਂ ਮਿਲੀਆਂ ਅਤੇ 8 ਵੋਟਾਂ ਰੱਦ ਹੋਈਆਂ।
ਮੁੱਖ ਚੋਣ ਅਧਿਕਾਰੀ ਸ੍ਰੀ ਵਿਜੇ ਕੁਮਾਰ ਦੱਤਾ, ਸਹਾਇਕ ਚੋਣ ਅਧਿਕਾਰੀ ਡਾ. ਬਲਵਿੰਦਰ
ਸਿੰਘ ਔਲਖ ਗਲੈਕਸੀ ਅਤੇ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ
ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਚੋਣ ਵਿਚ ਭਾਗ ਨਾ ਲੈਣ ਵਾਲੇ ਮੈਂਬਰਾਂ
ਵਲੋਂ ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਡਾ. ਪਾਲ ਕੌਰ ਸੀਨੀਅਰ ਮੀਤ ਪ੍ਰਧਾਨ, ਡਾ.
ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ, ਮੀਤ ਪ੍ਰਧਾਨਾਂ ’ਚ ਸ੍ਰੀ ਜਸਪਾਲ ਮਾਨਖੇੜਾ, ਸ.
ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਰਚਰਨ ਕੌਰ ਕੋਚਰ, ਡਾ. ਅਰਵਿੰਦਰ ਕੌਰ ਕਾਕੜਾ ਅਤੇ
ਸ੍ਰੀਮਤੀ ਸੁਰਿੰਦਰ ਨੀਰ, ਪ੍ਰਬੰਧਕੀ ਬੋਰਡ ਵਿਚ ਡਾ. ਹਰੀ ਸਿੰਘ ਜਾਚਕ, ਭੁਪਿੰਦਰ ਸਿੰਘ
ਸੰਧੂ, ਸੰਜੀਵਨ ਸਿੰਘ, ਸਿਮਰਜੀਤ ਕੌਰ ਗਿੱਲ, ਤਰਸਪਾਲ ਕੌਰ, ਮਨਜਿੰਦਰ ਸਿੰਘ ਧਨੋਆ,
ਪ੍ਰਭਜੋਤ ਸੋਹੀ, ਨਵਤੇਜ ਗੜ੍ਹਦੀਵਾਲਾ, ਡਾ. ਹਰਵਿੰਦਰ ਸਿੰਘ ਸਿਰਸਾ, ਅੰਮੀਆਂ ਕੁੰਵਰ,
ਤ੍ਰੈਲੋਚਨ ਲੋਚੀ, ਰਜਿੰਦਰ ਸਿੰਘ ਰਾਜਨ, ਦੀਪ ਜਗਦੀਪ ਸਿੰਘ, ਮੱਖਣ ਮਾਨ, ਰੋਜ਼ੀ ਸਿੰਘ
ਬਿਨਾਂ ਮੁਕਾਬਲਾ ਜੇਤੂ ਹਨ।
ਵਿਜੇ ਕੁਮਾਰ ਦੱਤਾ
ਮੁੱਖ ਚੋਣ ਅਧਿਕਾਰੀ
ਮੋਬਾਈਲ : 94630-52555


Leave a Reply