ਲੁਧਿਆਣਾ : 27 ਨਵੰਬਰ ( )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਇਕ ਪੁਸਤਕ ਇਕ ਸੰਬਾਦ ਦੀ ਲੜੀ ਅਧੀਨ ਮਨਦੀਪ
ਕੌਰ ਭੰਮਰਾ ਦੀ ਕਾਵਿ ਪੁਸਤਕ ਨਿਆਜ਼ਬੋ ’ਤੇ ਸੰਬਾਦ ਰਚਾਇਆ ਗਿਆ। ਪੰਜਾਬੀ ਸਾਹਿਤ
ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਹਾਜ਼ਰੀਨ ਨੂੰ ਜੀ
ਆਇਆਂ ਨੂੰ ਕਹਿੰਦਿਆਂ ਕਿਹਾ ਇਕ ਪੁਸਤਕ ਇਕ ਸੰਬਾਦ ਲੜੀ ਵਿਚ ਇਹ ਨੌਵਾਂ ਸਮਾਗਮ ਹੈ।
ਪੁਸਤਕ ਬਾਰੇ ਸੰਬਾਦ ਰਚਾਉਦੇ ਅਸੀਂ ਬੁੱਤ ਪੂਜਕ ਨਾ ਬਣੀਏ, ਗੋਸ਼ਟੀ ਲੇਖਕ ਦੀ ਸੀਮਾਂ
ਸਮਰੱਥਾ ਪਰਖਣ ਅਤੇ ਅਗਾਹ ਕਰਨ ਲਈ ਹੁੰਦੀ ਹੈ।
ਡਾ. ਜੋਤੀ ਸ਼ਰਮਾ ਨੇ ‘ਨਿਆਜ਼ਬੋ ਦਾ ਥੀਮਕ ਤੇ ਵਿਧਾਗਤ ਅਧਿਐਨ’ ’ਤੇ ਪੇਪਰ ਪੜ੍ਹਿਆ ਗਿਆ।
ਉਨ੍ਹਾਂ ਕਿਹਾ ਲੇਖਿਕਾ ਨੇ ਸ਼ੁਰੂਆਤ ਵਾਰਤਕ ਨਾਲ ਕੀਤੀ। ਉਨ੍ਹਾਂ ਦਾ ਕਾਵਿ ਸੰਗ੍ਰਹਿ
ਸਾਂਝ ਦਾ ਪ੍ਰਤੀਕ ਹੈ। ਰੂਹ ਦਾ ਹਾਣੀ ਹੈ। ਕਵਿਤਾ ਪ੍ਰਗੀਤਕ ਪਹੁੰਚ ਅਪਣਾਉਦੀ ਹੋਈ
ਰੁਬਾਈ ਦੇ ਨੇੜੇ ਹੈ। ਡਾ. ਹਰਜੀਤ ਸਿੰਘ ਧਾਲੀਵਾਲ ਨੇ ਆਪਣੇ ਪੇਪਰ ਵਿਚ ਕਿਹਾ ਪੁਸਤਕ
ਮਾਨਵੀ ਪਹੁੰਚ ਨੂੰ ਸਮਰਪਿਤ, ਨਿੱਜ ਤੋਂ ਪਰ ਦੀ ਯਾਤਰਾ ਹੈ, ਧਾਰਮਿਕ ਅਤੇ ਸਮਾਜਿਕ
ਚੇਤਨਾ ਦੀ ਸ਼ਾਇਰੀ ਹੈ। ਕਵਿਤਾ ਸਮੂਹਕ ਰੂਪ ਵਿਚ ਔਰਤ ਮਰਦ ਦੇ ਵੱਖਰੇਵੇਂ ਤੋਂ ਮੁਕਤ
ਹੈ।
ਮੁੱਖ ਮਹਿਮਾਨ ਵਜੋਂ ਪਹੁੰਚੇ ਸ. ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਪੰਜਾਬੀ ਸਾਹਿਤ
ਅਕਾਡਮੀ ਗੰਭੀਰ ਸਮਾਗਮ ਰਚਾ ਰਹੀ ਹੈ ਜੋ ਸ਼ਲਾਘਾਯੋਗ ਉਪਰਾਲਾ ਹੈ। ਇਹ ਆਪਣੇ ਪਿਤਾ ਡਾ.
ਆਤਮ ਹਮਰਾਹੀ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਤੋਰ ਰਹੀ ਹੈ। ਸੋਮਾ ਸਬਲੋਕ ਨੇ ਕਿਹਾ
ਨਿਵੇਕਲੀ ਖ਼ੁਸ਼ਬੂ ਵਾਲੀ ‘ਨਿਆਜ਼ਬੋ’ ਮਾਨਵੀ ਸਰੋਕਾਰਾਂ ਦੀ ਸ਼ਾਇਰੀ ਦਾ ਭੰਡਾਰ ਹੈ। ਇਸ
ਮੌਕੇ ਡਾ. ਹਰਜੀਤ ਸਿੰਘ ਉੱਪਲ ਜੰਮੂ, ਸੁਰਿੰਦਰ ਦੀਪ, ਮੋੋਹੀ ਅਮਰਜੀਤ ਨੇ ਆਪਣੇ ਵਿਚਾਰ
ਪੇਸ਼ ਕੀਤੇ।
ਸਮਾਗਮ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਲੇਖਿਕਾ ਦੀ
ਸੰਕੇਤ ਭਾਸ਼ਾ ਵਿਚ ਲਿਖੀ ਗਈੇ ਕਵਿਤਾ ਦੇ ਵੱਡੇ ਅਰਥ ਹਨ। ਮਨਦੀਪ ਕੌਰ ਭੰਮਰਾ ਆਪਣੇ
ਪਿਤਾ ਦੀ ਵਿਰਾਸਤ ਨੂੰ ਅਪਣਾਉਦੀ ਹੋਈ ਇਕ ਦਾਰਸ਼ਨਿਕ ਕਵਿੱਤਰੀ ਹੈ। ਅੱਜ ਦੀ ਟੈਕਨਾਲੋਜੀ
ਤੇ ਮੋਬਾਈਲ ਨੇ ਮਨੁੱਖ ਨੂੰ ਇਕੱਲਾ ਕਰ ਦਿੱਤਾ ਹੈ ਸੋ ਅੱਜ ਮਨੁੱਖ ਲਈ ਕਲਾਵਾਂ ਦੀ ਸਖ਼ਤ
ਲੋੜ ਹੈ।
ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਧੰਨਵਾਦ ਕਰਦਿਆਂ ਕਿਹਾ ਸਿਰਫ਼ ਮਾਨਵਵਾਦੀ ਹੋਣ ਦੀ ਥਾਂ
ਲੋਕ ਪੱਖੀ ਹੋਣਾ ਚਾਹੀਦਾ ਹੈ। ਕੁਝ ਵੀ ਵਾਦ-ਮੁਕਤ ਨਹੀਂ ਹੁੰਦਾ। ਇਹ ਚਲਾਕੀ ਵਾਲੇ ਸ਼ਬਦ
ਹਨ। ਭਾਸ਼ਾ ਸਮੇਂ ਦੇ ਨਾਲ ਬਦਲਦੀ ਹੈ। ਅਕਾਡਮੀ ਦੇ ਸਕੱਤਰ ਜਸਵੀਰ ਝੱਜ ਨੇ ਬਾਖ਼ੂਬੀ ਮੰਚ
ਸੰਚਾਲਨ ਕੀਤਾ।
ਇਸ ਮੌਕੇ ਡਾ. ਜੋਗਿੰਦਰ ਸਿੰਘ ਨਿਰਾਲਾ, ਤ੍ਰੈਲੋਚਨ ਲੋਚੀ, ਜਸਵੀਰ ਝੱਜ, ਜਨਮੇਜਾ ਸਿੰਘ
ਜੌਹਲ, ਡਾ. ਫ਼ਕੀਰ ਚੰਦ ਸ਼ੁਕਲਾ, ਡਾ. ਸੰਦੀਪ ਸ਼ਰਮਾ, ਡਾ. ਜਸਵਿੰਦਰ ਜੋਧਾ, ਰਾਮ ਸਿੰਘ,
ਕੇ. ਸਾਧੂ ਸਿੰਘ, ਡਾ. ਬਲਵਿੰਦਰਪਾਲ ਸਿੰਘ, ਸੋਮਾ ਸਬਲੋਕ, ਸੁਰਿੰਦਰ ਦੀਪ, ਜਸਵਿੰਦਰ
ਕੌਰ ਜੱਸੀ, ਡਾ. ਸੁਖਦੇਵ ਸਿੰਘ ਪੀ.ਏ.ਯੂ., ਡਾ. ਬਲਵਿੰਦਰ ਸਿੰਘ ਔਲਖ, ਭੁਪਿੰਦਰ ਸਿੰਘ
ਚੌਂਕੀਮਾਨ, ਜਗਪ੍ਰੀਤ ਕੌਰ, ਤਰਲੋਚਨ ਝਾਂਡੇ, ਮੀਤ ਅਨਮੋਲ, ਭਗਵਾਨ ਢਿੱਲੋਂ, ਹਰਬੰਸ
ਮਾਲਵਾ, ਮੋਹੀ ਅਮਰਜੀਤ, ਉਜਾਗਰ ਸਿੰਘ ਲਲਤੋਂ, ਰਣਜੀਤ ਸਿੰਘ, ਜੈਪਾਲ, ਕੰਵਲ ਵਾਲੀਆ,
ਅਮਰ ਘੋਲੀਆ, ਚਰਨਜੀਤ ਸਿੰਘ ਸਮਾਲਸਰ, ਕੁਲਵਿੰਦਰ ਕਿਰਨ, ਪਰਮਜੀਤ ਕੌਰ ਮਹਿਕ,
ਸੁਖਵਿੰਦਰ ਅਨਹਦ, ਬਲਜੀਤ ਮਾਹਲਾ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।
ਜਸਵੀਰ ਝੱਜ
ਪ੍ਰੈੱਸ ਸਕੱਤਰ
ਮੋਬਾਈਲ : 98778-00417
Leave a Reply