ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ

ਦੀਵਾ ਬਲੇ ਅੰਧੇਰਾ ਜਾਇ

ਤਿੰਨ ਸਬ ਕਮੇਟੀਆਂ ਦੀ ਮੀਟਿੰਗ

ਮਿੰਨੀ ਕਹਾਣੀ ਸਮਾਗਮ 22 ਦਸੰਬਰ, 2024, 12 ਜਨਵਰੀ, 2025 ਨੂੰ  ਗੀਤ ਵਰਕਸ਼ਾਪ, 21 ਫ਼ਰਵਰੀ, 2025 ਨੂੰ ਪੰਜਾਬੀ ਮਾਤ ਭਾਸ਼ਾ ਮੇਲਾ ਅਤੇ 23 ਮਾਰਚ ਤੋਂ 27 ਮਾਰਚ, 2025 ਨੂੰ ਨਾਟਕ ਮੇਲਾ ਪੰਜਾਬੀ ਭਵਨ, ਲੁਧਿਆਣਾ ਵਿਖੇ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀਆਂ ਤਿੰਨ ਸਬ ਕਮੇਟੀਆਂ ਦੀ ਮੀਟਿੰਗ ਅਕਾਡਮੀ ਦੇ ਜਨਰਲ ਸਕੱਤਰ ਡਾ.  ਗੁਲਜ਼ਾਰ ਸਿੰਘ ਪੰਧੇਰ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਈ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦਸਿਆ ਕਿ 22 ਦਸੰਬਰ, 2024 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਮਿੰਨੀ ਕਹਾਣੀ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੇ ਕਨਵੀਨਰ ਸ੍ਰੀ ਸੁਰਿੰਦਰ ਕੈਲੇ ਹੋਣਗੇ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਬਣਾਈ ਗੀਤ ਵਰਕਸ਼ਾਪ ਕਮੇਟੀ ਦੀ ਮੀਟਿੰਗ ਹੋਈ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ 12 ਜਨਵਰੀ, 2025 ਨੂੰ ਸਵੇਰੇ 10 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਗੀਤ ਵਰਕਸ਼ਾਪ ਆਯੋਜਿਤ ਕੀਤੀ ਜਾਵੇਗੀ। ਗੀਤ ਵਰਕਸ਼ਾਪ ਕਮੇਟੀ ਵਿਚ ਡਾ. ਗੁਲਜ਼ਾਰ ਸਿੰਘ ਪੰਧੇਰ, ਸ. ਧਰਮ ਸਿੰਘ ਕੰਮੇਆਣਾ, ਸ੍ਰੀ ਹਰਬੰਸ ਮਾਲਵਾ, ਜਗਰਾਜ ਧੌਲਾ ਅਤੇ ਵਿਸ਼ੇਸ਼ ਨਿਮੰਤਿ੍ਰਤ ਤਰਲੋਚਨ ਝਾਂਡੇ ਸ਼ਾਮਲ ਹੋਏ।
ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਹਰ ਸਾਲ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਮਾਤ ਭਾਸ਼ਾ ਮੇਲਾ ਮਨਾਇਆ ਜਾਂਦਾ ਹੈ। ਮਾਤ ਭਾਸ਼ਾ ਦਿਵਸ ਮਨਾਉਣ ਸੰਬੰਧੀ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ 21 ਫ਼ਰਵਰੀ, 2025 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਮਾਤ ਭਾਸ਼ਾ ਮੇਲਾ ਮਨਾਇਆ ਜਾਵੇਗਾ। ਫ਼ੈਸਲਾ ਕੀਤਾ ਗਿਆ ਕਿ ਪੰਜਾਬੀ ਮਾਤ ਭਾਸ਼ਾ ਮੇਲੇ ਦੀ ਸ਼ੁਰੂਆਤ ਕਾਲਜ ਦੇ ਵਿਦਿਆਰਥੀਆਂ ਤੋਂ ਪੰਜਾਬੀ ਮਾਂ ਬੋਲੀ ਸੰਬੰਧੀ ਸਹੁੰ ਚੁਕਾਉਣ ਨਾਲ ਕੀਤੀ ਜਾਵੇ। ਇਹ ਵੀ ਫ਼ੈਸਲਾ ਹੋਇਆ ਕਿ ਮਾਤ ਭਾਸ਼ਾ ਦਿਵਸ ’ਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਲੁਧਿਆਣਾ ਅਤੇ ਪੁਸਤਕ ਬਾਜ਼ਾਰ ਦੇ ਪੁਸਤਕ ਵਿਕ੍ਰੇਤਾਵਾਂ ਆਦਿ ਨੂੰ ਵੀ ਮੇਲੇ ਵਿਚ ਸ਼ਾਮਲ ਕਰਨ ਲਈ ਸੱਦਾ ਪੱਤਰ ਦਿੱਤੇ ਜਾਣਗੇ। ਪੰਜਾਬੁੀ ਮਾਤ ਭਾਸ਼ਾ ਮੇਲੇ ਵਿਚ ਭਾਗ ਲੈਣ ਵਾਲੇ ਕਾਲਜ ਦੇ ਵਿਦਿਆਰਥੀਆਂ ਦੀ ਸੂਚੀ ਕਾਲਜ ਵਲੋਂ ਘੱਟੋ ਘੱਟ ਇਕ ਹਫ਼ਤਾ ਪਹਿਲਾ ਅਕਾਡਮੀ ਨੂੰ ਭੇਜੀ ਜਾਵੇ। ਕਮੇਟੀ ਵਿਚ ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਚਰਨ ਕੌਰ ਕੋਚਰ, ਜਨਮੇਜਾ ਸਿੰਘ ਜੌਹਲ, ਤ੍ਰੈਲੋਚਨ ਲੋਚੀ, ਹਰਬੰਸ ਮਾਲਵਾ ਸ਼ਾਮਲ ਹੋਏ।
ਨਾਟਕ ਮੇਲਾ ਕਮੇਟੀ ਦੀ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਵਿਸ਼ਵ ਰੰਗਮੰਚ ਦਿਵਸ ’ਤੇ ਤਿੰਨ ਦਿਨਾਂ 23 ਮਾਰਚ ਤੋਂ 27 ਮਾਰਚ, 2025 ਨੂੰ ਪੰਜਾਬੀ ਭਵਨ, ਲੁਧਿਆਣਾ ਦੇ ਬਲਰਾਜ ਸਾਹਨੀ ਖੁੱਲ੍ਹੇ ਰੰਗਮੰਚ ਵਿਖੇ ਮਨਾਇਆ ਜਾਵੇਗਾ। ਨਾਟਕ ਮੇਲਾ ਕਮੇਟੀ ਵਿਚ ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਨਿਰਮਲ ਜੌੜਾ, ਡਾ. ਸੋਮਪਾਲ ਹੀਰਾ, ਮੋਹੀ ਅਮਰਜੀਤ ਸਿੰਘ, ਤਰਲੋਚਨ ਸਿੰਘ,  ਸੰਜੀਵਨ ਸ਼ਾਮਲ ਹੋਏ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਮੂਹ ਪੰਜਾਬੀ ਪ੍ਰੇਮੀਆਂ ਨੂੰ ਇਨ੍ਹਾਂ ਸਮਾਗਮ ਵਿਚ ਸ਼ਾਮਲ ਹੋਣ ਦਾ ਹਾਰਦਿਕ ਸੱਦਾ ਦਿੱਤਾ।

ਜਸਵੀਰ ਝੱਜ
ਪ੍ਰੈੱਸ ਸਕੱਤਰ


Posted

in

by

Tags:

Comments

Leave a Reply

Your email address will not be published. Required fields are marked *