ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ

ਦੀਵਾ ਬਲੇ ਅੰਧੇਰਾ ਜਾਇ

ਸ੍ਰੀ ਜਤਿੰਦਰ ਬਰਾੜ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ


ਲੁਧਿਆਣਾ  : 27 ਜਨਵਰੀ  (                             )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਅਕਾਡਮੀ ਦੇ ਜੀਵਨ ਮੈਂਬਰ ਸ੍ਰੀ ਜਤਿੰਦਰ ਬਰਾੜ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰੀ ਜਤਿੰਦਰ ਬਰਾੜ ਪੰਜਾਬ ਨਾਟ ਸ਼ਾਲਾ ਦਾ ਅਰੰਭ ਕਰਨ ਵਾਲੇ ਮੋਢੀ ਨਾਟਕਕਾਰ ਅਤੇ ਮੰਚ ਕਲਾ ਦੇ ਮਾਹਿਰ ਨਾਟਕਕਾਰ ਸਨ। ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰੀ ਜਤਿੰਦਰ ਬਰਾੜ ਉੱਘੇ ਚਿੰਤਕ ਸਨ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰੀ ਜਤਿੰਦਰ ਬਰਾੜ ਕਿੱਤੇ ਵਜੋਂ ਇੰਜੀਨੀਅਰ ਸਨ। ਉਹ ਵਿਦਿਆਰਥੀ ਜੀਵਨ ਤੋਂ ਹੀ ਨਾਟਕ ਨਾਲ ਜੁੜੇ ਹੋਏ ਸਨ। ਉਨ੍ਹਾਂ ਦੀਆਂ ਨਾਟਕ ਸਕ੍ਰਿਪਟਾਂ ‘ਟੋਆ’, ‘ਲੋਹੇ ਦੀ ਭੱਠੀ’, ‘ਕੁਦੇਸਣ’, ‘ਫ਼ਾਸਲੇ’ ਸਮੇਤ ਹਾਸ ਰਸ ਨਾਟਕ ‘ਮਿਰਚ ਮਸਾਲਾ’ ਬਹੁਤ ਸਾਰੀਆਂ ਨਾਟ ਟੀਮਾਂ ਵਲੋਂ ਖੇਡੇ ਜਾਂਦੇ ਰਹੇ ਹਨ। ਉਨ੍ਹਾਂ ਦੀ ਕੰਬਾਈਂਨ ਦੇ ਬਲੇਡ ਬਣਾਉਣ ਦੀ ਫੈਕਟਰੀ ਸੀ ਜਿਸ ਦੀ ਜ਼ਮੀਨ ਉਪਰ ਅਤੇ ਉਸ ਦੀ ਆਮਦਨ ਦੇ ਸਾਧਨਾਂ ਨਾਲ ਇਨ੍ਹਾਂ ਨੇ ਅੰਮਿ੍ਰਤਸਰ ਵਿਚ ਅਜਿਹੀ ਨਾਟ ਸ਼ਾਲਾ ਸਥਾਪਿਤ ਕੀਤੀ ਜਿਸ ਨਾਲ ਦੀ ਹਿੰਦੁਸਤਾਨ ਭਰ ਵਿਚ ਸ਼ਾਇਦ ਕਿਤੇ ਨਹੀਂ। ਅੰਮਿ੍ਰਤਸਰ ਵਰਗੇ ਇਤਿਹਾਸਕ ਸਥਾਨ ’ਤੇ ਇਨ੍ਹਾਂ ਨੇ ਨਾਟ ਸ਼ਾਲਾ ਨੂੰ ਵੀ ਇਤਿਹਾਸਕ ਅਤੇ ਨਾਟਕ ਦੇ ਸੰਸਾਰ ਪੱਧਰੀ ਮੰਚਣ ਦੀ ਦਿਸ਼ਾ ਵਿਚ ਵਿਕਸਤ ਕੀਤਾ। ਨਾਟ ਸ਼ਾਲਾ ਵਿਚ ਹੁੰਦੇ ਨਾਟਕਾਂ ਸਮੇਂ ਬਕਾਇਦਾ ਤਕਨੀਕੀ ਤਰੀਕੇ ਨਾਲ ਸੈੱਟ ਲਗਾ ਕੇ ਬਰਸਾਤ ਹੁੰਦੀ ਦਿਖਾਈ ਜਾ ਸਕਦੀ ਹੈ ਅਤੇ ਮੰਚ ਦੇ ਪਿੱਛੇ ਫ਼ਰਜ਼ੀ ਤੌਰ ’ਤੇ ਤਿਆਰ ਹੋ ਰਹੀ ਪੰਜੀਰੀ ਦੀ ਮਹਿਕ ਦਰਸ਼ਕਾਂ ਤੱਕ ਪਹੁੰਚ ਸਕਦੀ ਹੈ। ਏਨੀ ਵੱਡੀਆਂ ਸ਼ਖ਼ਸੀਅਤਾਂ ਧਰਤੀ ’ਤੇ ਕਦੇ ਕਦੇ ਜਨਮ ਲੈਂਦੀਆਂ ਹਨ। ਉਨ੍ਹਾਂ ਦੀ ਸਾਹਿਤ, ਰੰਗ ਮੰਚ ਤਕਨੀਕ, ਸੰਤੁਲਿਤ ਪਹੁੰਚ ਲਈ ਅਸੀਂ ਹਮੇਸ਼ਾਂ ਉਨ੍ਹਾਂ ਦੇ ਰਿਣੀ ਰਹਾਂਗੇ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ।
ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਡਾ. ਅਨੂਪ ਸਿੰਘ, ਸੁਰਿੰਦਰ ਕੈਲੇ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਗੁਰਇਕਬਾਲ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਡਾ ਗੁਰਚਰਨ ਕੌਰ ਕੋਚਰ, ਡਾ. ਹਰਵਿੰਦਰ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਜਨਮੇਜਾ ਸਿੰਘ ਜੌਹਲ, ਡਾ. ਹਰੀ ਸਿੰਘ ਜਾਚਕ, ਜਸਵੀਰ ਝੱਜ, ਸਹਿਜਪ੍ਰੀਤ ਸਿੰਘ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ ਸਿੰਘ), ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਪ੍ਰੋ. ਸਰਘੀ, ਪ੍ਰੇਮ ਸਾਹਿਲ, ਪ੍ਰੋ. ਬਲਵਿੰਦਰ ਸਿੰਘ ਚਹਿਲ, ਕਰਮਜੀਤ ਸਿੰਘ ਗਰੇਵਾਲ, ਦੀਪ ਜਗਦੀਪ ਸਿੰਘ ਅਤੇ ਵਰਗਿਸ ਸਲਾਮਤ ਸਮੇਤ ਸਮੂਹ ਮੈਂਬਰ ਸ਼ਾਮਲ ਹਨ।

ਡਾ. ਗੁਲਜ਼ਾਰ ਸਿੰਘ ਪੰਧੇਰ
ਜਨਰਲ ਸਕੱਤਰ


Posted

in

by

Tags:

Comments

Leave a Reply

Your email address will not be published. Required fields are marked *