ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ

ਦੀਵਾ ਬਲੇ ਅੰਧੇਰਾ ਜਾਇ

ਪੁਸਤਕ ਸੇਫ਼ਟੀ ਕਿੱਟ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਣ ਲਈ ਸ੍ਰੀ ਜਿੰਦਰ ਨੂੰ ਵਧਾਈ

ਲੁਧਿਆਣਾ : 17 ਮਾਰਚ ( )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਅਕਾਡਮੀ ਦੇ ਜੀਵਨ ਮੈਂਬਰ ਅਤੇ ਪ੍ਰਸਿੱਧ ਕਹਾਣੀਕਾਰ ਸ੍ਰੀ ਜਿੰਦਰ ਦੀ ਪੁਸਤਕ ‘ਸੇਫ਼ਟੀ ਕਿੱਟ’ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ ਗਈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸ੍ਰੀ ਜਿੰਦਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿੰਦਰ ਪੰਜਾਬੀ ਕਹਾਣੀਕਾਰ, ਰੇਖਾ ਚਿੱਤਰ ਲੇਖਕ ਅਤੇ ਸ਼ਬਦ ਰਸਾਲੇ ਦੇ ਸੰਪਾਦਕ ਹਨ। ਉਨ੍ਹਾਂ ਕਿਹਾ ਜਿੰਦਰ ਦੀ ਕਲਮ ਦਾ ਸਨਮਾਨ ਹੋਇਆ ਹੈ ਜੋ ਸਾਰੇ ਲੇਖਕਾਂ ਲਈ ਮਾਣ ਵਾਲੀ ਗੱਲ ਹੈ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਜਿੰਦਰ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਪਿੰਡ ਲੱਧੜਾਂ, ਜ਼ਿਲ੍ਹਾ ਜਲੰਧਰ ਦੇ ਜੰਮਪਲ ਜਿੰਦਰ ਪੰਜਾਬ ਦੇ ਟਰਾਂਸਪੋਰਟ ਵਿਭਾਗ ਵਿਚੋਂ ਬਤੌਰ ਆਡੀਟਰ 2012 ਵਿਚ ਸੇਵਾਮੁਕਤ ਹੋਏ। ਕਹਾਣੀਕਾਰ ਜਿੰਦਰ ਨੇ ਕਈ ਮੁੱਲਵਾਨ ਰਚਨਾਵਾਂ ਦੀ ਸਿਰਜਣਾ ਕੀਤੀ ਜਿਸ ਨਾਲ ਉਨ੍ਹਾਂ ਦੇ ਪਾਠਕ ਵਰਗ ਦਾ ਘੇਰਾ ਬਹੁਤ ਵਿਸ਼ਾਲ ਹੈ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸ੍ਰੀ ਜਿੰਦਰ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਕਹਾਣੀ ਸੰਗ੍ਰਹਿ ਜ਼ਖਮ, ਤਹਿਜ਼ੀਬ, ਮੇਰੀਆਂ ਚੋਣਵੀਆਂ ਕਹਾਣੀਆਂ, ਆਵਾਜ਼ਾਂ, ਸੇਫ਼ਟੀ ਕਿੱਟ, ਸੰਪਾਦਿਤ ਪੁਸਤਕਾਂ ਅਜੇ ਅੰਤ ਨਹੀਂ, ਅੱਲੇ ਜ਼ਖਮਾਂ ਦੀ ਦਾਸਤਾਨ ਤੋਂ ਇਲਾਵਾ ਕਵਾਸੀ ਰੋਟੀ (ਵਿਅਕਤੀ ਚਿੱਤਰ), ਜੇ ਇਹ ਸੱਚ ਹੈ ਤਾਂ? ਅਤੇ ਰੋਡੂ ਰਾਜਾ ਉਰਫ਼ ਫ਼ਜ਼ਲਦੀਨ (ਰੇਖਾ ਚਿੱਤਰ), ਛੇ ਸੌ ਇਕਵੰਜਾ ਮੀਲ (ਸਫ਼ਰਨਾਮਾ) ਸਮੇਤ ਕਈ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਬਿਰਤਾਂਤ ਸਾਹਿਤ ਵਿਚ ਵੱਡਾ ਯੋਗਦਾਨ ਹੈ।
ਸ੍ਰੀ ਜਿੰਦਰ ਨੂੰ ਵਧਾਈ ਦੇਣ ਵਾਲਿਆਂ ਵਿਚ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਲਖਵਿੰਦਰ ਸਿੰਘ ਜੌਹਲ, ਸ੍ਰੀ ਜਸਪਾਲ ਮਾਨਖੇੜਾ, ਸ. ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਰਚਰਨ ਕੌਰ ਕੋਚਰ, ਡਾ. ਅਰਵਿੰਦਰ ਕੌਰ ਕਾਕੜਾ ਅਤੇ ਸ੍ਰੀਮਤੀ ਸੁਰਿੰਦਰ ਨੀਰ, ਪ੍ਰਬੰਧਕੀ ਬੋਰਡ ਵਿਚ ਡਾ. ਹਰੀ ਸਿੰਘ ਜਾਚਕ, ਭੁਪਿੰਦਰ ਸਿੰਘ ਸੰਧੂ, ਸੰਜੀਵਨ ਸਿੰਘ, ਸਿਮਰਜੀਤ ਕੌਰ ਗਿੱਲ, ਤਰਸਪਾਲ ਕੌਰ, ਮਨਜਿੰਦਰ ਸਿੰਘ ਧਨੋਆ, ਪ੍ਰਭਜੋਤ ਸੋਹੀ, ਨਵਤੇਜ ਗੜ੍ਹਦੀਵਾਲਾ, ਡਾ. ਹਰਵਿੰਦਰ ਸਿੰਘ ਸਿਰਸਾ, ਅੰਮੀਆਂ ਕੁੰਵਰ, ਤ੍ਰੈਲੋਚਨ ਲੋਚੀ, ਰਜਿੰਦਰ ਸਿੰਘ ਰਾਜਨ, ਮੱਖਣ ਮਾਨ, ਰੋਜ਼ੀ ਸਿੰਘ ਸ਼ਾਮਲ ਹਨ।

ਡਾ. ਗੁਲਜ਼ਾਰ ਸਿੰਘ ਪੰਧੇਰ
ਜਨਰਲ ਸਕੱਤਰ
ਮੋਬਾਈਲ : 70099-66188


Posted

in

by

Tags:

Comments

Leave a Reply

Your email address will not be published. Required fields are marked *