ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ

ਦੀਵਾ ਬਲੇ ਅੰਧੇਰਾ ਜਾਇ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪ੍ਰਕਾਸ਼ਿਤ ਪੁਸਤਕ ਬਨ ਫੁਲਵਾੜੀ ਲੋਕ ਅਰਪਣ


ਲੁਧਿਆਣਾ  : 26 ਅਕਤੂਬਰ (                            )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪ੍ਰਕਾਸ਼ਿਤ ਪ੍ਰਸਿੱਧ ਲੇਖਕ ਸਵਰਗੀ ਸ. ਰਘਬੀਰ ਸਿੰਘ ਭਰਤ ਦੀ ਪੁਸਕ ਬਨ ਫੁਲਵਾੜੀ ਲੋਕ ਅਰਪਣ ਕੀਤੀ ਗਈ। ਪ੍ਰਧਾਨੀ ਮੰਡਲ ਵਿਚ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਪਾਲ ਕੌਰ, ਡਾ. ਜਸਵਿੰਦਰ ਸਿੰਘ, ਪੋ੍ਰ. ਸੁਰਜੀਤ ਜੱਜ, ਡਾ. ਸੰਦੀਪ ਸ਼ਰਮਾ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਸਨ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਪ੍ਰਸਿੱਧ ਲੇਖਕ ਜਨਾਬ ਅਫ਼ਜ਼ਲ ਪਰਵੇਜ਼ ਦੀ ਪੁਸਤਕ ‘ਬਨ ਫੁਲਵਾੜੀ’ (ਪੋਠੋਹਾਰ ਦੇ ਲੋਕ ਗੀਤ) ਦਾ ਲਿੱਪ-ਅੰਤਰ ਸ. ਰਘਬੀਰ ਸਿੰਘ ਭਰਤ ਹੋਰਾਂ ਨੇ ਕੀਤਾ ਜਿਸ ਨੂੰ ਪੰਜਾਬੀ ਸਾਹਿਤ ਅਕਾਡਮੀ ਵਲੋਂ ਪ੍ਰਕਾਸ਼ਿਤ ਕੀਤਾ ਗਿਆ। ਇਹ ਕੇਵਲ ਅਤੀਤ ਦੀ ਯਾਦ ਨੂੰ ਸੰਭਾਲਣ ਦਾ ਉਪਰਾਲਾ ਨਹੀਂ, ਸਗੋਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੀਆਂ ਸਭਿਆਚਾਰਕ ਜੜ੍ਹਾਂ ਨਾਲ ਜੋੜਨ ਦਾ ਸਾਧਨ ਵੀ ਹੈ। ਅਕਾਡਮੀ ਆਸ ਕਰਦੀ ਹੈ ਕਿ ‘ਬਨ ਫੁਲਵਾੜੀ’ ਦਾ ਇਹ ਪੰਜਾਬੀ ਰੂਪਾਂਤਰ ਖੋਜਾਰਥੀਆਂ, ਲੋਕ ਸਾਹਿਤ ਦੇ ਅਧਿਐਤਾਵਾਂ, ਗਾਇਕਾਂ, ਵਿਦਿਆਰਥੀਆਂ ਅਤੇ ਆਮ ਪਾਠਕਾਂ ਵਲੋਂ ਇਕ ਕੀਮਤੀ ਸਭਿਆਚਾਰ ਦਸਤਾਵੇਜ਼ ਵਜੋਂ ਸਵੀਕਾਰਿਆ ਜਾਵੇਗਾ। ਉਨ੍ਹਾਂ ਦੱਸਿਆ ਬਨ ਫੁਲਵਾੜੀ ਪੁਸਤਕ ਤੋਂ ਪਹਿਲਾਂ ਭਰਤ ਜੀ ਵਲੋਂ ਲਿੱਪੀ-ਅੰਤਰ ਕੀਤੀ ਪੁਸਤਕ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ (ਮੌਲਾ ਬਖ਼ਸ਼ ਕੁਸ਼ਤਾ) ਵੀ ਪੰਜਾਬੀ ਸਾਹਿਤ ਅਕਾਡਮੀ ਵਲੋਂ ਪ੍ਰਕਾਸ਼ਿਤ ਕੀਤੀ ਗਈ ਸੀ। ‘ਬਨ ਫੁਲਵਾੜੀ’ ਪੁਸਤਕ ਭਰਤ ਜੀ ਕੋਲ ਪਹੁੰਚ ਗਈ ਸੀ, ਪਰ ਬੜੇ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ ਕਿ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਅਤੇ ਪੁਸਤਕ ਲੋਕ ਅਰਪਣ ਸਮਾਗਮ ਵਿਚ ਸ਼ਾਮਲ ਨਾ ਹੋ ਸਕੇ।
ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਅਕਾਡਮੀ ਲਈ ਮਾਣ ਵਾਲੀ ਗੱਲ ਹੈ ਕਿ ਪੋਠੋਹਾਰ ਦੇ ਲੋਕ ਗੀਤਾਂ ਦੀ ਇਹ ਮਹੱਤਵਪੂਰਨ ਪੁਸਤਕ ਅਕਾਡਮੀ ਦੀਆਂ ਪ੍ਰਕਾਸ਼ਨਾਵਾਂ ਦਾ ਹਿੱਸਾ ਬਣੀ ਹੈ। ਚੰਗਾ ਲੱਗਦਾ ਜੇ ਸ. ਰਘਬੀਰ ਸਿੰਘ ਭਰਤ ਪੁਸਤਕ ਲੋਕ ਅਰਪਣ ਸਮਾਗਮ ਵਿਚ ਸ਼ਾਮਲ ਹੁੰਦੇ। ਪਰ ਅਚਾਨਕ ਭਰਤ ਜੀ ਦੇ ਵਿਛੋੜੇ ਨਾਲ ਸ਼ਾਹਮੁਖੀ ਤੋਂ ਪੰਜਾਬੀ ਵਿਚ ਅਨੁਵਾਦ ਕਰਨ ਵਾਲਾ ਇਕ ਵੱਡਾ ਅਨੁਵਾਦਕ ਹਮੇਸ਼ਾ ਲਈ ਤੁਰ ਗਿਆ ਹੈ।
ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਇਕ ਦਿਨ ਪਹਿਲਾਂ ਮੈਂ ਖ਼ੁਦ ਸ. ਰਘਬੀਰ ਸਿੰਘ ਭਰਤ ਨੂੰ ਮਿਲ ਕੇ ਕਿਤਾਬਾਂ ਉਨ੍ਹਾਂ ਨੂੰ ਦੇ ਕੇ ਆਇਆ ਸੀ ਪਰ ਇਹ ਗਲ ਚਿਤ ਚੇਤਿਆਂ ਵਿਚ ਵੀ ਨਹੀਂ ਸੀ ਕਿ ਉਹ ਏਨੀ ਜਲਦੀ ਸਾਡੇ ਤੋਂ ਵਿੱਛੜ ਜਾਣਗੇ। ਪੋਠੋਹਾਰ ਦੇ ਗੀਤਾਂ ਦੀ ਪੁਸਤਕ ‘ਬਨ ਫੁਲਵਾੜੀ’ ਦਾ ਪੰਜਾਬੀ ਰੂਪਾਂਤਰ ਪੰਜਾਬੀ ਸਾਹਿਤ ਅਕਾਡਮੀ ਵਲੋਂ ਪ੍ਰਕਾਸ਼ਿਤ ਹੋਣਾ ਵੱਡੀ ਗੱਲ ਹੈ ਇਹ ਦੋਹਾਂ ਲੇਖਕਾਂ ਦਾ ਸਨਮਾਨ ਹੈ। 1947 ਦੇ ਦੁਖਾਂਤ ਦੇ ਬਾਵਜੂਦ ਪੰਜਾਬੀ ਸਭਿਆਚਾਰ ਦੀ ਵਿਰਾਸਤੀ ਪਛਾਣ ਅਜੇ ਵੀ ਵਧ ਵਿਗਸ ਰਹੀ ਹੈ ਜਿਸ ’ਤੇ ਅਸੀਂ ਮਾਣ ਕਰ ਸਕਦੇ ਹਾਂ। ਸ. ਰਘਬੀਰ ਸਿੰਘ ਭਰਤ ਦੇ ਤੁਰ ਜਾਣ ਦਾ ਬਹੁਤ ਅਫ਼ਸੋਸ ਹੈ ਪਰ ਉਨ੍ਹਾਂ ਵਲੋਂ ਅਨੁਵਾਦ ਕੀਤੀ ਇਸ ਮਹੱਤਵਪੂਰਨ ਪੁਸਤਕ ਦੇ ਪ੍ਰਕਾਸ਼ਨ ਲਈ ਅਕਾਡਮੀ ਨੂੰ ਵਧਾਈ ਦਿੰਦਾ ਵੀ ਦਿੰਦਾ ਹਾਂ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਡਾ. ਹਰੀ ਸਿੰਘ ਜਾਚਕ, ਪ੍ਰਭਜੋਤ ਸੋਹੀ, ਕੇ. ਸਾਧੂ ਸਿੰਘ, ਚਰਨਜੀਤ ਸਿੰਘ, ਅਸ਼ਵਨੀ ਜੇਤਲੀ, ਡਾ. ਗੁਰਇਕਬਾਲ ਸਿੰਘ, ਜਨਮੇਜਾ ਸਿੰਘ ਜੌਹਲ, ਡਾ. ਜਗਵਿੰਦਰ ਜੋਧਾ, ਭਗਵਾਨ ਢਿੱਲੋਂ, ਡਾ. ਧਨਵੰਤ ਕੌਰ, ਡਾ. ਗੁਰਚਰਨ ਕੌਰ ਕੋਚਰ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਡਾ. ਬਲਵਿੰਦਰ ਸਿੰਘ ਔਲਖ ਗਲੈਕਸੀ, ਤਰਲੋਚਨ ਝਾਂਡੇ, ਅਮਰਜੀਤ ਸ਼ੇਰਪੁਰੀ, ਸਤਨਾਮ ਸਿੰਘ ਕੋਮਲ, ਨੇਤਰ ਸਿੰਘ ਮੁੱਤੋ, ਰਜਿੰਦਰ ਵਰਮਾ, ਹਰਬਖਸ਼ ਸਿੰਘ ਗਰੇਵਾਲ, ਅਜੀਤ ਪਿਆਸਾ, ਪਰਵਿੰਦਰ ਸਿੰਘ ਕਲਸੀ, ਜਗਪਾਲ ਸਿੰਘ ਜਮਾਲਪੁਰੀ, ਮੇਜਰ ਸਿੰਘ ਛੀਨਾ, ਅਵਤਾਰ ਸਿੰਘ ਜਗਰਾਉਂ, ਦਰਸ਼ਨ ਬੋਪਾਰਾਏ, ਹਰਬੰਸ ਸਿੰਘ ਅਖਾੜਾ, ਡਾ. ਸੋਮਪਾਲ ਹੀਰਾ, ਡਾ. ਕੰਵਲ ਢਿੱਲੋਂ, ਜਗਤਾਰ ਸੇਖਾ, ਸੰਧੇ ਸੁਖਬੀਰ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਸ਼ਾਮਲ ਹੋਏ।
ਡਾ. ਗੁਲਜ਼ਾਰ ਸਿੰਘ ਪੰਧੇਰ
ਜਨਰਲ ਸਕੱਤਰ

ਪੁਸਤਕ ਬਨ ਫੁਲਵਾੜੀ ਲੋਕ ਅਰਪਣ

Posted

in

by

Tags:

Comments

Leave a Reply

Your email address will not be published. Required fields are marked *