ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ 12 ਉੱਘੇ ਲੇਖਕਾਂ ਦਾ ਸਨਮਾਨ ਪੰਜਾਬੀ
ਭਵਨ, ਲੁਧਿਆਣਾ ਵਿਖੇ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬੀ
ਯੂਨੀਵਰਸਿਟੀ ਦੇ ਉਪ-ਕੁਲਪਤੀ ਸ੍ਰੀ ਅਰਵਿੰਦ ਜੀ, ਪ੍ਰਧਾਨਗੀ ਮੰਡਲ ’ਚ ਸ਼ਾਮਲ ਡਾ.
ਸੁਰਜੀਤ ਪਾਤਰ, ਸ. ਬਲਦੇਵ ਸਿੰਘ ਸੜਕਨਾਮਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ.
ਰਵਿੰਦਰ ਸਿੰਘ ਭੱਠਲ, ਡਾ. ਲਖਵਿੰਦਰ ਸਿੰਘ ਜੌਹਲ ਅਤੇ ਡਾ. ਗੁਰਇਕਬਾਲ ਸਿੰਘ ਹੋਰਾਂ
ਸਨਮਾਨ ਦੇਣ ਦੀ ਰਸਮ ਅਦਾ ਕੀਤੀ। ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਪੁਰਸਕਾਰ (ਡਾ.
ਤੇਜਵੰਤ ਸਿੰਘ ਗਿੱਲ ਅਤੇ ਡਾ. ਈਸ਼ਵਰ ਦਿਆਲ ਗੌੜ ਨੂੰ), ਕਾਮਰੇਡ ਜਗਜੀਤ ਸਿੰਘ ਆਨੰਦ
ਯਾਦਗਾਰੀ ਵਾਰਤਕ ਪੁਰਸਕਾਰ (ਸ. ਹਰਭਜਨ ਸਿੰਘ ਹੁੰਦਲ ਅਤੇ ਡਾ. ਸਵਰਾਜਬੀਰ ਨੂੰ), ਸ.
ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ ਸ੍ਰੀ ਸਾਂਵਲ ਧਾਮੀ,( ਡਾ. ਗਗਨਦੀਪ ਸ਼ਰਮਾ,
ਡਾ. ਸਰਘੀ ਅਤੇ ਮੈਡਮ ਸਰਬਜੀਤ ਕੌਰ ਜੱਸ ਨੂੰ) ਅਤੇ ਸ. ਮੱਲ ਸਿੰਘ ਰਾਮਪੁਰੀ ਯਾਦਗਾਰੀ
ਪੁਰਸਕਾਰ (ਸ. ਰਘਬੀਰ ਸਿੰਘ ਭਰਤ, ਸ੍ਰੀ ਅਤਰਜੀਤ ਅਤੇ ਡਾ. ਕੁਲਦੀਪ ਸਿੰਘ ਨੂੰ) ਭੇਟਾ
ਕੀਤਾ ਜਾ ਰਿਹਾ ਹੈ। ਪਲੇਠਾ ਸ. ਕਰਤਾਰ ਸਿੰਘ ਸ਼ਮਸ਼ੇਰ ਯਾਦਗਾਰੀ ਪੁਰਸਕਾਰ ਸ. ਕਿਰਪਾਲ
ਸਿੰਘ ਕਜ਼ਾਕ ਜੀ ਨੂੰ ਭੇਟਾ ਕੀਤਾ ਜਾ ਗਿਆ। ਸਨਮਾਨ ਵਿਚ ਸਾਰੇ ਲੇਖਕਾਂ ਨੂੰ ਇੱਕੀ-ਇੱਕੀ
ਹਜ਼ਾਰ ਰੁਪਏ, ਦੋਸ਼ਾਲੇ, ਪੁਸਤਕਾਂ ਦੇ ਸੈੱਟ ਅਤੇ ਸ਼ੋਭਾ ਪੱਤਰ ਭੇਟਾ ਕੀਤੇ ਗਏ।
ਮੁੱਖ ਮਹਿਮਾਨ ਸ੍ਰੀ ਅਰਵਿੰਦਰ ਜੀ ਨੇ ਆਪਣੇ ਭਾਸ਼ਣ ਵਿਚ ਆਖਿਆ ਕਿ ਸਰਕਾਰਾਂ ਅਤੇ ਦੇਸ਼
ਬਣਦੇ-ਟੁਟਦੇ ਰਹਿੰਦੇ ਨੇ ਪਰ ਸਾਹਿਤਕ ਸੰਸਥਾਵਾਂ ਨੇ ਉਮਰਾਂ ਤੱਕ ਵਿਚਰਨਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਅਕਾਦਮਿਕ ਸੰਸਥਾਵਾਂ ਉਹ ਕੰਮ ਕਰਨ ਜੋ ਲੰਮੇ ਸਮੇਂ ਤੱਕ ਚੱਲੇ।
ਉਨ੍ਹਾਂ ਕਿਹਾ ਕਿ ਲਿਖਣ ਦੇ ਤਰੀਕੇ ਵਿਚ ਵੱਖਰਤਾ ਹੋਣਾ ਚਾਹੀਦੀ ਹੈ ਪਰ ਟਕਸਾਲੀ ਰੂਪ
ਇਕ ਹੋਣਾ ਚਾਹੀਦਾ ਹੈ। ਡਾ. ਅਰਵਿੰਦਰ ਹੋਰਾਂ ਕਿਹਾ ਕਿ ਕੇਂਦਰੀ ਸੰਸਥਾਵਾਂ ’ਚ ਵਿਗਿਆਨ
ਅਤੇ ਖੋਜ ਦੀ ਪੜ੍ਹਾਈ ਪੰਜਾਬੀ ਵਿਚ ਹੋਣੀ ਚਾਹੀਦੀ ਹੈ।
ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਸੁਰਜੀਤ ਪਾਤਰ ਹੋਰਾਂ ਕਿਹਾ ਕਿ ਅੱਜ ਦੇ ਇਨਾਮਯਾਫ਼ਤਾ
ਲੇਖਕਾਂ ਨੂੰ ਇਨਾਮ ਉਨ੍ਹਾਂ ਦੀ ਲਿਖਤ ਨੂੰ ਧਿਆਨ ’ਚ ਰੱਖਦਿਆਂ ਮਿਲੇ ਹਨ। ਉਨ੍ਹਾਂ
ਕਿਹਾ ਕਿ ਲੇਖਕਾਂ ਦੇ ਸ਼ਬਦ ਜਿਉਦੇ ਹਨ ਤਾਂ ਲੇਖਕ ਵੀ ਜਿਉਦੇ ਰਹਿੰਦੇ ਹਨ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਮਹਿਮਾਨਾਂ,
ਸਨਮਾਨਿਤ ਸ਼ਖ਼ਸੀਅਤਾਂ, ਪ੍ਰਧਾਨਗੀ ਮੰਡਲ ਵਿਚ ਉਪਸਥਿਤ ਵਿਦਵਾਨਾਂ ਅਤੇ ਸਰੋਤਿਆਂ ਨੂੰ ਜੀ
ਆਇਆਂ ਆਖਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਇਨਾਮਾਂ ਬਾਰੇ ਬੋਲਦਿਆਂ ਉਨ੍ਹਾਂ
ਵਿਸਥਾਪੂਰਵਕ ਜਾਣਕਾਰੀ ਦਿੱਤੀ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ
ਦੀਪਤੀ ਹੋਰਾਂ ਨੇ ਧੰਨਵਾਦ ਕਰਦਿਆਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਹੋਰਾਂ ਨੇ
ਮੰਚ ਸੰਚਾਲਨ ਕਰਦਿਆਂ ਸਭ ਦਾ ਧੰਨਵਾਦ ਕੀਤਾ।
ਸਨਮਾਨਿਤ ਸ਼ਖ਼ਸੀਅਤਾਂ ਬਾਰੇ ਸ਼ੋਭਾ ਪੱਤਰ ਪੜ੍ਹੇ ਗਏ ਜਿਨ੍ਹਾਂ ਵਿਚ ਡਾ. ਤੇਜਵੰਤ ਸਿੰਘ
ਗਿੱਲ ਹੋਰਾਂ ਬਾਰੇ ਡਾ. ਹਰਵਿੰਦਰ ਸਿੰਘ ਸਿਰਸਾ, ਈਸ਼ਵਰ ਦਿਆਲ ਗੌੜ ਬਾਰੇ ਸ. ਸੁਖਵਿੰਦਰ
ਸਿੰਘ, ਸ. ਹਰਭਜਨ ਸਿੰਘ ਹੁੰਦਲ ਦਾ ਸਨਮਾਨ ਉਨ੍ਹਾਂ ਦੇ ਸਪੁੱਤਰ ਡਾ. ਹਰਪ੍ਰੀਤ ਸਿੰਘ
ਹੋਰਾਂ ਨੇ ਪ੍ਰਾਪਤ ਕੀਤਾ। ਹੁੰਦਲ ਸਾਹਿਬ ਬਾਰੇ ਸ਼ੋਭਾ ਪੱਤਰ ਸ੍ਰੀ ਬਲਦੇਵ ਸਿੰਘ ਝੱਜ,
ਸ੍ਰੀ ਸਵਰਾਜਬੀਰ ਹੋਰਾਂ ਬਾਰੇ ਸ਼ੋਭਾ ਪੱਤਰ ਪ੍ਰੋ. ਰਵਿੰਦਰ ਸਿੰਘ ਭੱਠਲ ਹੋਰਾਂ, ਸ੍ਰੀ
ਸਾਂਵਲ ਧਾਮੀ ਬਾਰੇ ਸ਼ੋਭਾ ਪੱਤਰ ਤ੍ਰੈਲੋਚਨ ਲੋਚੀ, ਡਾ. ਗਗਨਦੀਪ ਸ਼ਰਮਾ ਬਾਰੇ ਸ਼ੋਭਾ
ਪੱਤਰ ਸ੍ਰੀ ਸੁਰਿੰਦਰ ਕੈਲੇ, ਡਾ. ਸਰਘੀ ਅਤੇ ਸਰਬਜੀਤ ਕੌਰ ਜੱਸ ਦਾ ਸ਼ੋਭਾ ਪੱਤਰ ਡਾ.
ਗੁਰਚਰਨ ਕੌਰ ਕੋਚਰ ਨੇ, ਸ. ਰਘਬੀਰ ਸਿੰਘ ਭਰਤ ਦਾ ਸ਼ੋਭਾ ਪੱਤਰ ਜੈਨ ਇਦਰ ਚੌਹਾਨ ਨੇ,
ਸ੍ਰੀ ਅਤਰਜੀਤ ਦਾ ਸ਼ੋਭਾ ਪੱਤਰ ਰਵੀ ਰਵਿੰਦਰ ਨੇ, ਡਾ. ਕੁਲਦੀਪ ਸਿੰਘ ਦੀਪ ਹੋਰਾਂ ਦਾ
ਸ਼ੋਭਾ ਪੱਤਰ ਸੁਖਜੀਵਨ ਸਿੰਘ ਅਤੇ ਸ. ਕਿਰਪਾਲ ਸਿੰਘ ਕਜ਼ਾਕ ਦਾ ਸ਼ੋਭਾ ਪੱਤਰ ਸ੍ਰੀ
ਸੁਖਜੀਤ ਹੋਰਾਂ ਨੇ ਪੇਸ਼ ਕੀਤਾ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਸ੍ਰੀ ਅਰਵਿੰਦਰ ਜੀ ਅਤੇ ਸ. ਬਲਦੇਵ ਸਿੰਘ
ਸੜਕਨਾਮਾ ਨੂੰ ਪੁਸਤਕਾਂ ਦੇ ਸੈੱਟ, ਫੁੱਲਾਂ ਦੇ ਗੁਲਦਸਤੇ ਅਤੇ ਦੋਸ਼ਾਲੇ ਦੇ ਕੇ ਸਨਮਾਨਤ
ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਦਰਸ਼ਨ ਬੁੱਟਰ, ਸ. ਸਹਿਜਪ੍ਰੀਤ ਸਿੰਘ ਮਾਂਗਟ, ਡਾ.
ਗੁਲਜ਼ਾਰ ਸਿੰਘ ਪੰਧੇਰ, ਜਤਿੰਦਰ ਸਿੰਘ ਸਿੰਘ ਚੌਹਾਨ, ਜਤਿੰਦਰ ਹਾਂਸ, ਸਤੀਸ਼ ਗੁਲਾਟੀ,
ਕਰਮ ਸਿੰਘ ਮਾਛੀਵਾੜਾ, ਰਵੀ ਰਵਿੰਦਰ, ਸ. ਨਸੀਮ, ਮਨਦੀਪ ਡਡਿਆਲ, ਸਵਰਨਜੀਤ ਸਵੀ, ਸ਼ਬਦ
ਸਿੰਘ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਡਾ. ਸਵਰਨਜੀਤ ਕੌਰ ਗਰੇਵਾਲ, ਊਸ਼ਾ ਦੀਪਤੀ,
ਮਨਦੀਪ ਕੌਰ ਭੰਵਰਾ, ਹਰਭਜਨ ਫੱਲੇਵਾਲਵੀ, ਕਿਰਪਾਲ ਸਿੰਘ ਪੰਨੂੰ, ਜਸਮੇਰ ਸਿੰਘ ਢੱਟ,
ਜਗਜੀਤ ਸਿੰਘ ਲੋਹਟਬੱਦੀ, ਸਤਵੀਰ ਸਿੰਘ, ਜਸਪ੍ਰੀਤ ਫਲਕ, ਗੁਰਪ੍ਰੀਤ ਕੌਰ, ਜਸਪ੍ਰੀਤ,
ਟੀ. ਲੋਚਲ, ਗੁਰਸ਼ਰਨ ਸਿੰਘ ਨਰੂਲਾ, ਇੰਜ ਡੀ. ਐਮ. ਸਿੰਘ, ਇੰਜ. ਸੁਰਜਨ ਸਿੰਘ, ਦਲਜੀਤ
ਸਿੰਘ ਬਾਗੀ, ਸੁਰਿੰਦਰਜੀਤ ਚੌਹਾਨ ਨਾਭਾ, ਨਵਨੀਤ ਸਿੰਘ ਰੈਣੂ, ਜਗਦੀਪ ਸਿੰਘ, ਭੁਪਿੰਦਰ
ਸਿੰਘ ਚੌਕੀਮਾਨ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।
ਡਾ. ਗੁਰਇਕਬਾਲ ਸਿੰਘ
ਜਨਰਲ ਸਕੱਤਰ
12 ਉੱਘੇ ਲੇਖਕਾਂ ਦਾ ਸਨਮਾਨ ਪੰਜਾਬੀ
by
Tags:
Leave a Reply