ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ
ਮਿੰਨੀ ਕਹਾਣੀ ਵਰਕਸ਼ਾਪ ਦਾ ਆਯੋਜਨ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਮਿੰਨੀ ਕਹਾਣੀ ਵਰਕਸ਼ਾਪ ਮੌਕੇ ਪੰਜਾਬ ਭਰ ਤੋਂ ਮਿੰਨੀ ਕਹਾਣੀ ਲੇਖਕ ਸ਼ਾਮਲ ਹੋਏ। ਵਰਕਸ਼ਾਪ ਦੇ ਮੁੱਖ ਮਹਿਮਾਨ ਡਾ. ਹਰਜਿੰਦਰ ਸਿੰਘ ਅਟਵਾਲ ਦੇ ਨਾਲ ਡਾ. ਲਖਵਿੰਦਰ ਸਿੰਘ ਜੌਹਲ, ਡਾ. ਸ਼ਿਆਮ ਸੁੰਦਰ ਦੀਪਤੀ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਗੁਰਇਕਬਾਲ ਸਿੰਘ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਨ।
ਸੁਆਗਤੀ ਸ਼ਬਦ ਕਹਿੰਦਿਆਂ ਹੋਇਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਡਾ. ਗੁਰਇਕਬਾਲ ਸਿੰਘ ਨੇ ਆਏ ਹੋਏ ਮਹਿਮਾਨ ਨੂੰ ਜੀ ਆਇਆਂ ਨੂੰ ਕਿਹਾ। ਮਿੰਨੀ ਕਹਾਣੀ ਵਿਧਾ ਬਾਰੇ ਗਲਬਾਤ ਕਰਦਿਆਂ ਅਕਾਡਮੀ ਦੇ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਦਸਿਆ ਅਤੇ ਆਉਦੇ ਦਿਨਾਂ ਵਿਚ ਕਵਿਤਾ ਅਤੇ ਕਹਾਣੀ ਵਰਕਸ਼ਾਪਾਂ ਕਰਨ ਦੀ ਗੱਲ ਕੀਤੀ।
ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮਿੰਨੀ ਕਹਾਣੀ ਵਰਕਸ਼ਾਪ ਦੇ ਸੰਯੋਜਕ ਡਾ. ਸ਼ਿਆਮ ਸੁੰਦਰ ਦੀਪਤੀ ਨੇ ਮਿੰਨੀ ਕਹਾਣੀ ਦੀ ਵਿਧਾ ਬਾਰੇ ਚਰਚਾ ਕੀਤੀ ਅਤੇ
ਮਿੰਨੀ ਕਹਾਣੀ ਵਿਚ ਮਿੰਨੀ ਤੇ ਕਹਾਣੀ ਦੀ ਵਿਧਾ ਬਾਰੇ ਸਪਸ਼ਟੀਕਰਣ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰੀ ਪੰਜਾਬੀ ਸਾਹਿਤ ਅਕਾਡਮੀ ਵਲੋਂ ਮਿੰਨੀ ਕਹਾਣੀ ਵਰਕਸ਼ਾਪ ਕਰਨੀ ਸ਼ਗਨ ਅਤੇ ਮਾਣ ਦੀ ਗੱਲ ਹੈ।
ਸ੍ਰੀ ਨਿਰੰਜਨ ਬੋਹਾ ਨੇ ਪੇਪਰ ਵਿਚ ਮਿੰਨੀ ਕਹਾਣੀ ਦੇ ਸਰੂਪ ਸਾਰੇ ਦੱਸਦਿਆਂ ਕਿਹਾ ਕਿ ਮਿੰਨੀ ਕਹਾਣੀ ਦੇ ਸਰੂਪ ਵਿਚ ਉਸ ਦਾ ਨਾਂ ਸਮੋਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਿੰਨੀ ਕਹਾਣੀ ਅਕਾਰ ਪੱਖੋਂ ਮਿੰਨੀ ਤੇ ਕਹਾਣੀ ਹੋਣੀ ਚਾਹੀਦੀ ਹੈ। ਇਹ ਸਮੇਂ ਦੀ ਕੈਦ ਤੋਂ ਮੁਕਤ ਹੁੰਦੀ ਹੈ। ਮਿੰਨੀ ਕਹਾਣੀ ਅਕਾਰ ਪੱਖੋਂ ਛੋਟੀ, ਵਿਚਾਰ ਪੱਖੋਂ ਬਲਵਾਨ ਅਤੇ ਵਿਚਾਰ ਪੱਖੋਂ ਗਹਿਰ ਗੰਭੀਰ ਹੋਣੀ ਚਾਹੀਦੀ ਹੈ।
ਸ੍ਰੀ ਸੁਰਿੰਦਰ ਕੈਲੇ ਨੇ ਮਿੰਨੀ ਕਹਾਣੀ ਦੀ ਹੋਰ ਕਥਾ ਵਿਧਾਵਾਂ ਨਾਲੋਂ ਵੱਖਰਤਾ ਬਾਰੇ ਗੱਲਬਾਤ ਕਰਦਿਆਂ ਦੂਜੀਆਂ ਕਥਾਵਾਂ ਜਿਵੇਂ ਨਾਵਲ, ਨਾਟਕ, ਕਵਿਤਾ, ਕਹਾਣੀ, ਸਵੈ ਜੀਵਨੀ/ਜੀਵਨੀ, ਸਫ਼ਰਨਾਮਾ ਵਿਧਾਗਤ ਅੰਤਰ ਸਮਝਾਉਦਿਆਂ ਮਿੰਨੀ ਕਹਾਣੀ ਦੇ ਵਿਸ਼ੇਸ ਗੁਣ
ਦਸੇ ਜੋ ਮਿੰਨੀ ਕਹਾਣੀ ਨੂੰ ਦੂਜੀਆਂ ਕਥਾ ਵਿਧਾਵਾ ਦੀ ਵੱਖਰਤਾ ਦੀ ਪਛਾਣ ਕਰਾਉਦੇ ਹਨ।
ਮਿੰਨੀ ਕਹਾਣੀ ਲੇਖਕ ਬਰਜਿੰਦਰ ਕੌਰ ਬਿਸਰਾਉ, ਮਹਿੰਦਰਪਾਲ ਬਰੇਟਾ, ਰਣਜੀਤ ਆਜ਼ਾਦ ਕਾਂਝਲਾ, ਸੁਰਿੰਦਰ ਦੀਪ, ਗੁਰਪ੍ਰੀਤ ਕੌਰ, ਸੀਮਾ ਵਰਮਾ, ਪਰਮਜੀਤ ਕੌਰ, ਸੀਮਾ ਭਾਟੀਆ, ਪ੍ਰਵੀਨ ਕੌਰ, ਤਿ੍ਰਪਤਾ ਬਰਮੋਡਾ, ਬੁੱਧ ਸਿੰਘ ਨਰਾਲੋਂ, ਸੋਮਾ ਕਲਸੀਆ, ਰਜਿੰਦਰ ਵਰਮਾ, ਮਨਜੀਤ ਕੌਰ ਧੀਮਾਨ, ਸੰਪੀਦ ਸੋਖਲ, ਅਵਤਾਰ ਕਮਾਲ ਨੇ ਦਿੱਤੇ ਵਿਸ਼ੇ ’ਤੇ ਮੌਕੇ ’ਤੇ ਕਹਾਣੀਆਂ ਲਿਖੀਆਂ ਅਤੇ ਪੇਸ਼ ਕੀਤੀਆਂ।
ਵਿਸ਼ੇਸ਼ਗ ਡਾ. ਬਲਜੀਤ ਕੌਰ ਰਿਆੜ ਹੋਰਾਂ ਨੇ ਮਿੰਨੀ ਕਹਾਣੀ ਦੀ ਪੇਸ਼ਕਾਰੀ ਤੋਂ ਬਾਅਦ ਆਖਿਆ ਕਿ ਰਸੂਲ ਹਮਜ਼ਾਤੋਵ ਨੇ ਕਿਹਾ ਕਿ ਮੈਨੂੰ ਵਿਸ਼ਾ ਨਾ ਦਿਉ, ਵੇਖਣ ਵਾਲੀ ਅੱਖ ਦਿਉ।
ਸਾਹਿਤ ਸਮਕਾਲ ਤੋਂ ਸਰਬਕਾਲ ਤੱਕ ਫੈਲਾਉ ਕਰਦਾ ਹੈ। ਉਨ੍ਹਾਂ ਲੇਖਕਾਂ ਵਲੋਂ ਮੌਕੇ ’ਤੇੇ ਲਿਖੀਆਂ ਗਈ ਮਿੰਨੀ ਕਹਾਣੀਆਂ ’ਤੇ ਵਿਸਥਾਰਪੂੂਰਵਕ ਗੱਲਬਾਤ ਕਰਦਿਆਂ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਿਹਾ ਮਿੰਨੀ ਕਹਾਣੀ ਦੀਆਂ ਸੀਮਾਵਾਂ ਅਨੁਸਾਰ ਹੀ ਉਸ ਦੀ ਭਾਸ਼ਾ ਦਾ ਹੋਣਾ ਜ਼ਰੂਰੀ ਹੈ।
ਮੁੱਖ ਮਹਿਮਾਨ ਡਾ. ਹਰਜਿੰਦਰ ਸਿੰਘ ਅਟਵਾਲ ਹੋਰਾਂ ਨੇ ਕਿਹਾ ਕਿ ਮਿੰਨੀ ਕਹਾਣੀ ਕਬੀਰ ਤੇ ਹੋਰ ਸਤਿਕਾਰਤ ਸ਼ਖ਼ਸੀਅਤਾਂ ਦੇ ਦੋਹਿਆਂ ਵਰਗੀ ਹੋਣੀ ਚਾਹੀਦੀ ਹੈ ਜੋ ਤੁਹਾਡੇ ਮਨ ਅਤੇ ਸਮਾਜ ਨੂੰ ਪ੍ਰਭਾਵਿਤ ਕਰਦੀ ਹੈ ਤੇ ਸੰਕਟ ਵੇਲੇ ਰਾਹਬਰ ਬਣਦੀ ਹੈ। ਉਨ੍ਹਾਂ ਕਿਹਾ ਕਿ
ਮਿੰਨੀ ਕਹਾਣੀ ਵਿਚੋਂ ਕਹਾਣੀਕਾਰ ਗ਼ੈਰ ਹਾਜ਼ਰ ਹੋਵੇ ਅਤੇ ਕਥਾ ਹਾਜ਼ਰ ਹੋਣੀ ਚਾਹੀਦੀ ਹੈ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਹੋਰਾਂ ਨੇ ਕਿਹਾ ਮਿੰਨੀ ਕਹਾਣੀ ਸੰਗਠਨ ਬਹੁਤ ਸ਼ਲਾਘਾਯੋਗ ਕਦਮ ਹੈ। ਅਕਾਡਮੀ ਦਾ ਮਕਸਦ ਲੇਖਕ ਨੂੰ ਪ੍ਰਮੁੱਖਤਾ ਦੇਣਾ, ਸੰਬਾਦ ਰਚਾਉਣਾ ਅਤੇ ਨਵੀਆਂ
ਸੰਭਾਵਨਾਵਾਂ ਪੈਦਾ ਕਰਨਾ ਹੈ। ਲੇਖਕ ਦੀ ਸਿਰਜਣਾਤਮਕਤਾ ਪ੍ਰਮੁੱਖ ਹੁੰਦੀ ਹੈ, ਸਾਹਿਤ
ਵਿਧਾ ਗੌਣ ਹੁੰਦੀ ਹੈ। ਮਿੰਨੀ ਕਹਾਣੀ ਫੈਲਾਉ ਤੋਂ ਬਿੰਦੂ ਵਲ ਸਫ਼ਰ ਕਰਦੀ ਹੈ।
ਸਮਾਗਮ ਦੇ ਸਹਿ ਸੰਯੋਜਕ ਜਗਦੀਸ਼ ਰਾਏ ਕੁਲਰੀਆ ਨੇ ਬਾਖ਼ੂਬੀ ਮੰਚ ਸੰਚਾਲਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤ੍ਰੈਲੋਚਨ ਲੋਚੀ, ਕੇ. ਸਾਧੂ ਸਿੰਘ, ਪਰਮਜੀਤ ਸਿੰਘ ਮਾਨ, ਡਾ. ਹਰਪ੍ਰੀਤ ਸਿੰਘ ਰਾਣਾ, ਹਰਭਜਨ ਸਿੰਘ ਖੇਮਕਰਨੀ, ਸੁਖਦਰਸ਼ਨ ਗਰਗ, ਇੰਦਰਜੀਤਪਾਲ ਕੌਰ, ਊਸ਼ਾ ਦੀਪਤੀ, ਦਵਿੰਦਰ ਸਿੰਘ ਪਨੇਸਰ, ਅਮਰਜੀਤ ਸ਼ੇਰਪੁਰੀ, ਬਲਰਾਜ
ਕੁਹਾੜਾ, ਰੋਬਿਨ ਦੇਵ, ਅਵਤਾਰ ਕਮਾਲ, ਰਣਜੀਤ ਕਲੇਰ ਕੇਸਰਵਾਲਾ, ਮਨਿੰਦਰ ਭਾਟੀਆ,
ਦੀਪ ਜਗਦੀਪ, ਰਾਣਾ ਪ੍ਰਕਾਸ਼ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।
ਡਾ. ਗੁਰਇਕਬਾਲ ਸਿੰਘ
ਜਨਰਲ ਸਕੱਤਰ
Leave a Reply