ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ
ਪ੍ਰੋ ਮੋਹਨ ਸਿੰਘ ਦੇ 117ਵੇਂ ਜਨਮ ਦਿਵਸ ਉਤਸਵ ਬੜੀ ਧੂਮਧਾਮ ਨਾਲ ਮਨਾਇਆ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਤੇ ਪ੍ਰੋ
ਮੋਹਨ ਸਿੰਘ ਮੈਮੋਰੀਅਲ ਫਾਉਂਡੇਸਨ ਲੁਧਿਆਣਾ ਦੇ ਸਹਿਯੋਗ ਨਾਲ ਪ੍ਰੋ ਮੋਹਨ ਸਿੰਘ ਦੇ
117ਵੇਂ ਜਨਮ ਦਿਵਸ ਮੌਕੇ ਪ੍ਰੋ. ਮੋਹਨ ਸਿੰਘ ਜਨਮ ਉਤਸਵ ਪੰਜਾਬੀ ਭਵਨ, ਲੁਧਿਆਣਾ ਵਿਖੇ
20 ਅਕਤੂਬਰ, 2022 ਨੂੰ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਸੁਰਜੀਤ
ਪਾਤਰ, ਚੇਅਰਮੈਨ, ਪੰਜਾਬ ਕਲਾ ਪਰਸ਼ਿਦ ਸਨ ਅਤੇ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ
ਸਾਬਕਾ ਪ੍ਰਧਾਨ ਅਤੇ ਫ਼ੈਲੋ ਪੰਜਾਬੀ ਸਾਹਿਤ ਅਕਾਡਮੀ ਨੇ ਕੀਤੀ।
ਇਸ ਸਮਾਗਮ ਵਿਚ ਪ੍ਰੋ. ਮੋਹਨ ਸਿੰਘ ਬਾਰੇ ਯਾਦਗਾਰੀ ਭਾਸ਼ਨ ਸ੍ਰੀ ਸੁਵਰਨ ਸਿੰਘ ਵਿਰਕ
ਹੋਰਾਂ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰੋ. ਮੋਹਨ ਸਿੰਘ 20ਵੀਂ ਸਦੀ ਦਾ ਯੁੱਗ ਕਵੀ ਸੀ
ਜਿਸ ਨੇ ਲੋਕ ਪੀੜਾ ਤੇ ਨਿੱਜੀ ਵੇਦਨਾ ਨੂੰ ਸਾਂਝੇ ਰੂਪ ਵਿਚ ਗਾਵਿਆ। ਉਹ ਵਿਕਾਸ ਦਾ
ਕਵੀ ਹੈ ਜਿਸ ਨੇ ਰਾਗ ਅਤੇ ਸੰਗੀਤ ਵਿਚ ਗੁੰਨਿਆ ਮਾਨਵਤਾ ਦਾ ਗੀਤ ਗਾਇਆ।
ਭਾਸ਼ਨ ਉਪਰੰਤ ਪ੍ਰੋ. ਮੋਹਨ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਮੰਚ ਸੰਚਾਲਨ
ਦੀ ਜ਼ਿੰਮੇਂਵਾਰੀ ਕਵੀ ਦਰਬਾਰ ਦੇ ਕਨਵੀਨਰ ਤ੍ਰੈਲੋਚਨ ਲੋਚੀ ਨੇ ਨਿਭਾਈ। ਕਵੀ ਦਰਬਾਰ
ਵਿਚ ਸੁਰਜੀਤ ਜੱਜ, ਡਾ ਗੁਰਮਿੰਦਰ ਕੌਰ ਸਿੱਧੂ, ਡਾ. ਗੁਰਚਰਨ ਕੌਰ ਕੋਚਰ, ਸੁਸ਼ੀਲ
ਦੋਸਾਂਝ, ਅਰਤਿੰਦਰ ਸੰਧੂ, ਵਿਸ਼ਾਲ, ਡਾ ਰਾਮ ਮੂਰਤੀ, ਜਸਬੀਰ ਝੱਜ, ਡਾ ਰਵਿੰਦਰ ਬਟਾਲਾ,
ਕਰਮਜੀਤ ਗਰੇਵਾਲ, ਜਸਵੰਤ ਜ਼ਫ਼ਰ, ਸਵਰਨਜੀਤ ਸਵੀ, ਰਾਜਦੀਪ ਸਿੰਘ ਤੂਰ, ਕਮਲਜੀਤ ਨੀਲੋਂ,
ਦਲਜਿੰਦਰ ਰਹਿਲ, ਪ੍ਰਭਜੋਤ ਸਿੰਘ ਸੋਹੀ, ਕੋਮਲਦੀਪ ਕੌਰ, ਬਲਵਿੰਦਰ ਸੰਧੂ ਸ਼ਾਮਲ ਹੋਏ।
ਸਮਾਗਮ ਵਿਚ ਸ਼ਾਮਲ ਇੱਕੀ ਕਵੀਆਂ ਦਾ ਸਨਮਾਨ ਵੀ ਕੀਤਾ ਗਿਆ।
ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ ਲਖਵਿੰਦਰ ਸਿੰਘ ਜੌਹਲ ਹੋਰਾਂ
ਆਖਿਆ ਅੱਜ ਪ੍ਰੋ. ਮੋਹਨ ਸਿੰਘ ਦਾ ਜਨਮ ਉਤਸਵ ਅਕਾਡਮੀ ਲਈ ਮਾਣ ਦੀ ਗੱਲ ਹੈ। ਉਨ੍ਹਾਂ
ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਲੇਖਕਾਂ ਦੇ ਜਨਮ ਦਿਵਸ ਮਨਾਏ ਜਾਣੇ
ਚਾਹੀਦੇ ਹਨ। ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ ਹੋਰਾਂ ਨੇ ਕਿਹਾ ਕਿ ਪ੍ਰੋ. ਮੋਹਨ
ਸਿੰਘ ਸਾਡਾ ਯੁੱਗ ਕਵੀ ਹੈ। ਉਨ੍ਹਾਂ ਕਿਹਾ ਕਿ ਮੈਂ ਪ੍ਰੋ. ਮੋੋਹਨ ਸਿੰਘ ਰਾਹੀਂ ਹੀ
ਸੁਰਜੀਤ ਪਾਤਰ ਹਾਂ। ਪ੍ਰੋ. ਮੋਹਨ ਸਿੰਘ ਦੀ ਕਵਿਤਾ ’ਚ ਸ਼ਬਦਾਂ ਦੀ ਰੇਂਜ ਬੇਮਿਸਾਲ ਹੈ
ਅਤੇ ਭਾਸ਼ਾ ਦਾ ਤੇਵਰ ਕਮਾਲ ਦਾ ਹੈ।
ਪ੍ਰਧਾਨਗੀ ਭਾਸ਼ਨ ਵਿਚ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਦਾ
ਜਨਮ ਉਤਸਵ ਮਨਾ ਕੇ ਅਕਾਡਮੀ ਨੇ ਆਪਣਾ ਫ਼ਰਜ਼ ਨਿਭਾਇਆ। ਉਹ 6 ਸਾਲ ਅਕਾਡਮੀ ਦੇ ਜਨਰਲ
ਸਕੱਤਰ ਰਹੇ ਤੇ ਅਕਾਡਮੀ ਦੀ ਮੌਜੂਦਾ ਬਿਲਡਿੰਗ ਉਨ੍ਹਾਂ ਦੀ ਨਿਗਰਾਨੀ ’ਚ ਬਣੀ ਅਤੇ
ਪ੍ਰੋ. ਮੋਹਨ ਸਿੰਘ ਦਾ ਪ੍ਰਤਾਪ ਹੀ ਹੈ ਕਿ ਡਾ. ਸੁਰਜੀਤ ਪਾਤਰ ਸਾਡੇ ਅਜੋਕੇ ਯੁੱਗ ਕਵੀ
ਹਨ।
ਮੰਚ ਸੰਚਾਲਨ ਅਤੇ ਧੰਨਵਾਦੀ ਸ਼ਬਦ ਕਹਿੰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ
ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਹੋਰਾਂ ਨੇ ਕਿਹਾ ਕਿ ਸਾਡੀ ਪੀੜ੍ਹੀ ਪ੍ਰੋ. ਮੋਹਨ
ਸਿੰਘ ਨੂੰ ਪੜ੍ਹਦਿਆਂ ਜਵਾਨ ਹੋਈ ਤੇ ਉਨ੍ਹਾਂ ਦੀ ਕਵਿਤਾ ਦੇ ਅੰਗ ਸੰਗ ਹੁਣ ਵੀ ਰਹਿ
ਰਹੀ ਹੈ। ਉਨ੍ਹਾਂ ਅਕਾਡਮੀ ਦੇ ਸੱਦੇ ’ਤੇ ਪਹੁੰਚੇ ਕਵੀਆਂ ਨੂੰ ਜੀ ਆਇਆਂ ਕਹਿੰਦਿਆਂ
ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਇਸ ਪ੍ਰੋਗਰਾਮ ਵਿਚ ਸ਼ਾਮਲ ਸਾਰਿਆਂ ਦਾ ਸ਼ੁਕਰੀਆ ਅਦਾ
ਕੀਤਾ। ਅਕਾਡਮੀ ਦੇ ਸਕੱਤਰ ਸ੍ਰੀ ਬਲਦੇਵ ਝੱਜ ਹੋਰਾਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਹੋਰਾਂ ਤੋਂ ਇਲਾਵਾ ਇਸ ਪ੍ਰੋਗਰਾਮ ਵਿਚ ਸ੍ਰੀ ਸੁਖਜੀਤ, ਪਰਮਜੀਤ ਸਿੰਘ ਬਰਨਾਲਾ, ਕੇ.
ਸਾਧੂ ਸਿੰਘ, ਸੂਬਾ ਹਰਿਭਜਨ ਸਿੰਘ ਨਾਮਧਾਰੀ, ਡਾ. ਬਲਦੇਵ ਸਿੰਘ ਖਹਿਰਾ, ਰਾਜਦੀਪ ਸਿੰਘ
ਤੂਰ, ਇੰਜ. ਡੀ. ਐਮ. ਸਿੰਘ, ਕਮਲਜੀਤ ਨੀਲੋਂ, ਅਮਰਜੀਤ ਸ਼ੇਰਪੁਰੀ, ਹਰਪਾਲ ਸਿੰਘ
ਮਾਂਗਟ, ਸਤਿਨਾਮ ਸਿੰਘ ਕੋਮਲ, ਇੰਦਰਜੀਤਪਾਲ ਕੌਰ, ਪਰਮਜੀਤ ਕੌਰ ਮਹਿਕ, ਸੁਰਿੰਦਰ ਦੀਪ,
ਕੁਲਵਿੰਦਰ ਕਿਰਨ, ਸੁਮਿਤ ਗੁਲਾਟੀ, ਨਰਿੰਦਰ ਸਿੰਘ ਫੁੱਲ, ਡਾ. ਜਸਵੰਤ ਸਿੰਘ ਹਰਿਆਣਾ,
ਰਵੀ ਰਵਿੰਦਰ, ਕਰਨਜੀਤ ਸਿੰਘ, ਕਮਲ ਦੁਸਾਂਝ, ਨੀਤੂ, ਸਰਬਜੀਤ ਸਿੰਘ, ਨਿਰਮਲ ਸਿੰਘ
ਭੱਟੀ, ਪਿ੍ਰਥੀਪਾਲ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।
ਡਾ. ਗੁਰਇਕਬਾਲ ਸਿੰਘ
ਜਨਰਲ ਸਕੱਤਰ
ਮੋਹਨ ਸਿੰਘ ਦਾ ਜਨਮ ਦਿਵਸ ਉਤਸਵ
by
Tags:
Leave a Reply