ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ

ਦੀਵਾ ਬਲੇ ਅੰਧੇਰਾ ਜਾਇ

ਪੰਜਾਬੀ ਮਾਤ ਭਾਸ਼ਾ ਮੇਲਾ ਸ਼ਾਨੋ ਸ਼ੌਕਤ ਨਾਲ ਆਯੋਜਿਤ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬੀ ਮਾਤ ਭਾਸ਼ਾ ਮੇਲਾ ਸ਼ਾਨੋ ਸ਼ੌਕਤ ਨਾਲ ਆਯੋਜਿਤ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ
ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਪੰਜਾਬੀ ਮਾਤ ਭਾਸ਼ਾ ਮੇਲਾ ਪੰਜਾਬੀ ਭਵਨ,
ਲੁਧਿਆਣਾ ਵਿਖੇ ਕਰਵਾਇਆ ਗਿਆ ਜਿਸ ਵਿਚ ਪੰਜਾਬ ਭਰ ਦੇ 20 ਕਾਲਜਾਂ ਦੇ ਦੋ ਸੌ
ਵਿਦਿਆਰਥੀਆਂ ਨੇ ਭਾਗ ਲਿਆ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ.
ਲਖਵਿੰਦਰ ਸਿੰਘ ਜੌਹਲ ਨੇ ਮਾਤ ਭਾਸ਼ਾ ਦੀ ਮਹੱਤਤਾ ਬਾਰੇ ਦਸਦਿਆਂ ਕਿਹਾ ਕਿ ਮਾਤ ਭਾਸ਼ਾ
ਬੱਚੇ ਦੇ ਜੀਵਨ ਵਿਕਾਸ ਵਿਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਕਿਉਕਿ ਬੱਚਾ ਆਪਣੇ
ਪਰਿਵਾਰ ਵਿਚ ਰਹਿੰਦਿਆਂ ਹੋਇਆਂ ਇਸੇ ਭਾਸ਼ਾ ਵਿਚ ਮਾਪਿਆਂ ਤੋਂ ਬਹੁਤ ਕੁਝ ਗ੍ਰਹਿਣ ਕਰਦਾ
ਹੈ ਅਤੇ ਆਪਣੇ ਬਚਪਨ ਦੇੇ ਸਾਥੀਆਂ ਨਾਲ ਗੱਲਾਂਬਾਤਾਂ ਰਾਹੀਂ ਆਪਣੇ ਵਿਚਾਰਾਂ ਨੂੰ
ਸਾਂਝਾ ਕਰਦਾ ਹੈ। ਉਨ੍ਹਾਂ ਕਿਹਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਹਰ ਸਾਲ
ਪੰਜਾਬੀ ਮਾਤ ਭਾਸ਼ਾ ਮੇਲਾ ਕਾਲਜਾਂ ਦੇ ਵਿਦਿਆਰਥੀਆਂ ਵਿਚ ਸਾਹਿਤਕ ਮੁਕਾਬਲੇ ਕਰਵਾ ਕੇ
ਉਨ੍ਹਾਂ ਦਰਮਿਆਨ ਸਭਿਆਚਾਰਕ ਸਾਂਝ ਨੂੰ ਬੜਾਵਾ ਦੇਣ ਦਾ ਯਤਨ ਕੀਤਾ ਜਾਂਦਾ ਹੈ।
ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਦਸਿਆ ਕਿ ਕਰਵਾਏ
ਗਏ ਮੁਕਾਬਲਿਆਂ ’ਚ ਪੰਜਾਬੀ ਕਹਾਣੀ ਵਿਚ ਪਹਿਲਾ ਸਥਾਨ ਰਾਜਦੀਪ ਕੌਰ, ਦੂਜਾ ਸਥਾਨ ਊਸ਼ਾ,
ਤੀਜਾ ਸਥਾਨ ਨੰਦਨੀ ਕਪੂਰ ਨੇ, ਕਾਵਿ ਸਿਰਜਣ ਮੁਕਾਬਲੇ ਵਿਚ ਪਹਿਲਾ ਸਥਾਨ ਅਮਨਦੀਪ
ਸਿੰਘ, ਦੂਜਾ ਸਥਾਨ ਮਨਵੀਰ ਕੌਰ, ਤੀਜਾ ਸਥਾਨ ਅਮਨਪ੍ਰੀਤ ਸਿੰਘ, ਲੋਕ ਗੀਤ ਮੁਕਾਬਲੇ
ਵਿਚ ਪਹਿਲਾ ਸਥਾਨ  ਸੁਨੀਲ ਕੁਮਾਰ, ਦੂਜਾ ਸਥਾਨ ਜਸਲੀਨ ਕੌਰ, ਤੀਜਾ ਸਥਾਨ ਚਾਹਤ ਜਾਖੂ
ਨੇ, ਸੱਭਿਆਚਾਰਕ ਪ੍ਰਸ਼ਨੋਤਰੀ (ਕੁਇਜ਼) ਵਿਚ ਪਹਿਲਾ ਸਥਾਨ ਸਰਕਾਰੀ ਕਾਲਜ ਲੁਧਿਆਣਾ,
ਦੂਜਾ ਸਥਾਨ ਸਰਕਾਰੀ ਕਾਲਜ ਰੋਪੜ, ਤੀਜਾ ਸਥਾਨ ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿਵਲ ਲਾਈਨਜ਼
ਲੁਧਿਆਣਾ ਨੇ, ਪੰਜਾਬੀ ਕਵਿਤਾ ਪੋਸਟਰ ਮੁਕਾਬਲੇ ਵਿਚ ਪਹਿਲਾ ਸਥਾਨ ਅਰਸ਼ਦੀਪ ਕੌਰ, ਦੂਜਾ
ਸਥਾਨ ਸਿਮਰਨ ਸਿੰਘ, ਤੀਜਾ ਸਥਾਨ ਨੇਹਾ ਸਿੰਘ ਅਤੇ ਹੌਸਲਾ ਅਫ਼ਜਾਊ ਇਨਾਮ ਕਰੁਨਾ ਮੌਰਿਆ
ਨੂੰ, ਪੰਜਾਬੀ ਕਾਵਿ-ਉਚਾਰਣ ਮੁਕਾਬਲੇ ਵਿਚ ਪਹਿਲਾ ਸਥਾਨ ਸ਼ਰਨਪ੍ਰੀਤ ਕੌਰ,  ਦੂਜਾ ਸਥਾਨ
ਭਵਨੂਰ ਕੌਰ, ਤੀਜਾ ਸਥਾਨ ਸਾਇਰਾ ਨੇੇ ਅਤੇ ਹੌਸਲਾ ਅਫ਼ਜਾਊ ਦਮਨਪ੍ਰੀਤ ਕੌਰ ਨੇ, ਅਖਾਣ
ਤੇ ਮੁਹਾਵਰੇ ਭਰਪੂਰ ਵਾਰਤਾਲਾਪ ਮੁਕਾਬਲੇ ਵਿਚ ਪਹਿਲਾ ਸਥਾਨ ਰਾਮਗੜ੍ਹੀਆ ਗਰਲਜ਼ ਮਾਲਜ
ਮਿੱਲਰ ਗੰਜ ਲੁਧਿਆਣਾ ਦੀ ਪ੍ਰੀਤ ਅਰੋੜਾ ਅਤੇ ਕ੍ਰਿਤਿਕਾ ਨੇ ਦੂਜਾ ਸਥਾਨ ਗੁਰੂ ਗੋਬਿੰਦ
ਸਿੰਘ ਖ਼ਾਲਸਾ ਕਾਲਜ ਕਮਾਲਪੁਰਾ ਦੀ ਨਦਵੀਪ ਕੌਰ ਤੇ ਮਨਦੀਪ ਕੌਰ ਨੇ, ਤੀਜਾ ਸਥਾਨ ਖ਼ਾਲਸਾ
ਕਾਲਜ ਫ਼ਾਰ ਵਿਮਨ, ਲੁਧਿਆਣਾ ਦੀ ਕੁਸ਼ਲ ਸ਼ਰਮਾ ਅਤੇ ਰਿੰਪੀ ਸ਼ਰਮਾ ਨੇ ਅਤੇ ਕੈਲੀਗ੍ਰਾਫ਼ੀ
ਮੁਕਾਬਲੇ ਵਿਚ ਪਹਿਲਾ ਸਥਾਨ ਜਸ਼ਨਪ੍ਰੀਤ ਕੌਰ, ਦੂਜਾ ਸਥਾਨ ਮਨਜਿੰਦਰ ਕੌਰ, ਤੀਜਾ ਸਥਾਨ
ਮਨਮੀਤ ਕੌਰ ਨੇ ਅਤੇ ਹੌਸਲਾ ਅਫ਼ਜਾਊ ਪ੍ਰਭਜੋਤ ਕੌਰ ਨੇ ਹਾਸਿਲ ਕੀਤਾ। ਉਨ੍ਹਾਂ ਦਸਿਆ
ਉਪਰੋਕਤ ਅੱਠ ਮੁਕਾਬਲਿਆਂ ਦੇ ਨਤੀਜਿਆਂ ਦੇ ਆਧਾਰ ’ਤੇ ਸਭ ਤੋਂ ਜ਼ਿਆਦਾ ਅੰਕ ਹਾਸਿਲ ਕਰਨ
ਵਾਲੇ ਰਾਮਗੜ੍ਹੀਆ ਗਰਲਜ਼ ਕਾਲਜ, ਮਿੱਲਰਗੰਜ ਲੁਧਿਆਣਾ ਨੇ ਵੱਖ ਵੱਖ ਮੁਕਾਬਲਿਆਂ ਵਿਚ
ਜਿੱਤਾਂ ਹਾਸਿਲ ਕਰਕੇ ਪੰਜਾਬੀ ਮਾਤ-ਭਾਸ਼ਾ ਟਰਾਫ਼ੀ ਪ੍ਰਾਪਤ ਕੀਤੀ। ਉਨ੍ਹਾਂ ਦਸਿਆ ਇਨਾਮ
ਜੇਤੂ ਵਿਦਿਆਰਥੀਆਂ ਨੂੰ ਪੁਸਤਕਾਂ ਦੇ ਰੂਪ ਵਿਚ ਇਨਾਮ ਦਿੱਤੇ ਗਏ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬੀ ਮਾਤ-ਭਾਸ਼ਾ ਮੇਲੇ ਮੌਕੇ ਮਾਤਾ
ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ-2021 ਮਾਸਟਰ ਲਖਵਿੰਦਰ ਸਿੰਘ ਨੂੰ
ਪ੍ਰਦਾਨ ਗਿਆ ਜਿਹੜਾ ਉਨ੍ਹਾਂ ਦੀ ਸੁਪਤਨੀ ਤੇ ਧੀ  ਨੇ ਪ੍ਰਾਪਤ ਕੀਤਾ। ਸਨਮਾਨ ਵਿਚ ਦਸ
ਹਜ਼ਾਰ ਰੁਪਏ ਦੀ ਰਾਸ਼ੀ, ਦੋਸ਼ਾਲਾ, ਪੁਸਤਕਾਂ ਦਾ ਸੈੱਟ ਅਤੇ ਸ਼ੋਭਾ ਪੱਤਰ ਭੇਟਾ ਕੀਤਾ
ਗਿਆ। ਇਹ ਸਨਮਾਨ ਪੰਜਾਬੀ ਮਾਤ ਭਾਸ਼ਾ ਮੇਲੇ ਵਿਚ ਵਿਸ਼ੇਸ਼ ਤੌਰ ’ਤੇੇ ਸ਼ਾਮਿਲ ਹੋਏ ਪੰਮੀ
ਬਾਈ, ਪ੍ਰੋ. ਗੁਰਭਜਨ ਸਿੰਘ ਗਿੱਲ, ਸ. ਜਗਦੀਸ਼ਪਾਲ ਸਿੰਘ ਗਰੇਵਾਲ, ਅਕਾਡਮੀ ਦੇ ਪ੍ਰਧਾਨ
ਡਾ. ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਅੇ ਸਮੂਹ ਅਹੁਦੇਦਾਰਾਂ
ਅਤੇ ਸ਼ਾਮਿਲ ਪ੍ਰਬੰਧਕੀ ਬੋਰਡ ਮੈਂਬਰਾਂ ਨੇ ਪ੍ਰਦਾਨ ਕੀਤਾ। ਮਾਸਟਰ ਲਖਵਿੰਦਰ ਸਿੰਘ
ਬਾਰੇ ਸ਼ੋਭ ਪੱਤਰ ਸ੍ਰੀ ਤ੍ਰੈਲੋਚਨ ਲੋਚੀ ਨੇ ਪੇਸ਼ ਕੀਤਾ।
ਪੰਜਾਬੀ ਮਾਤ-ਭਾਸ਼ਾ ਮੇਲੇ ਦੇ ਸੰਯੋਜਕ ਸ੍ਰੀ ਤ੍ਰੈਲੋਚਨ ਲੋਚੀ ਅਤੇ ਸਹਿ ਸੰਯੋਜਕ ਡਾ.
ਗੁਰਚਰਨ ਕੌਰ ਕੋਚਰ ਨੇ ਦਸਿਆ ਕਿ ਅੱਠ ਤਰ੍ਹਾਂ ਦੇੇ ਸਾਹਿਤਕ ਮੁਕਾਬਲਿਆਂ ਦੇ
ਨਿਰਣਾਇਕਾਂ ਵਜੋਂ ਪ੍ਰੋ. ਰਵਿੰਦਰ ਭੱਠਲ, ਸ. ਜਨਮੇਜਾ ਸਿੰਘ ਜੌਹਲ, ਮਨਜੀਤ ਸਿੰਘ
ਆਰਟਿਸਟ, ਜਸਵੀਰ ਝੱਜ, ਸ੍ਰੀਮਤੀ ਇੰਦਰਜੀਤ ਪਾਲ ਕੌਰ, ਮਨਜਿੰਦਰ ਧਨੋਆ, ਡਾ. ਦਵਿੰਦਰ
ਦਿਲਰੂਪ, ਰਾਜਦੀਪ ਤੂਰ, ਡਾ. ਸੰਦੀਪ ਸੇਖੋਂ, ਸ੍ਰੀ ਸੁਨੀਲ ਸ਼ਰਮਾ, ਜ਼ੀਨੀਆ ਢੋਡੀ,
ਪਰਮਿੰਦਰ ਅਲਬੇਲਾ ਨੇ ਅਤੇ ਪ੍ਰਸ਼ੋਨਤਰੀ ਮੁਕਾਬਲੇ ਦੇ ਕੁਇਜ਼ ਮਾਸਟਰ ਵਜੋਂ ਡਾ.
ਗੁਰਇਕਬਾਲ ਸਿੰਘ ਨੇ ਭੂਮਿਕਾ ਨਿਭਾਈ।
ਇਸ ਮੌਕੇ ਸ. ਸੁਰਿੰਦਰ ਸੁੰਨੜ, ਸ੍ਰੀ ਕੇ. ਸਾਧੂ ਸਿੰਘ, ਸੁਰਿੰਦਰ ਕੈਲੇ, ਡਾ. ਗੁਲਜ਼ਾਰ
ਸਿੰਘ ਪੰਧੇਰ, ਦੀਪ ਜਗਦੀਪ, ਪ੍ਰੋ. ਸ਼ਰਨਜੀਤ ਕੌਰ, ਸੁਰਿੰਦਰ ਦੀਪ, ਕੁਲਵਿੰਦਰ ਕਿਰਨ,
ਨੀਲੂ ਬੱਗਾ, ਪਰਮਜੀਤ ਕੌਰ ਮਹਿਕ, ਪ੍ਰੋ. ਤਜਿੰਦਰ ਕੌਰ, ਭਗਵਾਨ ਢਿੱਲੋਂ, ਅਮਰਜੀਤ
ਸ਼ੇਰਪੁਰੀ, ਸੁਰਿੰਦਰ ਕੌਰ ਸਮੇਤ ਕਾਫ਼ੀ ਗਿਣਤੀ ਵਿਚ ਕਾਲਜਾਂ ਦੇ ਪ੍ਰੋਫ਼ੈਸਰ ਅਤੇ
ਵਿਦਿਆਰਥੀ ਹਾਜ਼ਰ ਸਨ।
ਡਾ. ਗੁਰਇਕਬਾਲ ਸਿੰਘ
ਜਨਰਲ ਸਕੱਤਰ


Posted

in

by

Tags:

Comments

Leave a Reply

Your email address will not be published. Required fields are marked *