ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ

ਦੀਵਾ ਬਲੇ ਅੰਧੇਰਾ ਜਾਇ

ਸੈਮੀਨਾਰ ਅਤੇ ਕਵੀ ਦਰਬਾਰ

ਪੰਜਾਬੀ ਸਹਿਤ ਅਕਾਡਮੀ ਲੁਧਿਆਣਾ ਵਲੋਂ
ਪ੍ਰੋ. ਮੋਹਨ ਸਿੰਘ ਫ਼ਾਊਡੇਸ਼ਨ ਦੇ ਸਹਿਯੋਗ ਨਾਲ ਸੈਮੀਨਾਰ ਅਤੇ ਕਵੀ ਦਰਬਾਰ

ਲੁਧਿਆਣਾ  : 20 ਅਕਤੂਬਰ  (                            )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪ੍ਰੋ. ਮੋਹਨ ਸਿੰਘ ਫ਼ਾਊਡੇਸ਼ਨ ਦੇ ਸਹਿਯੋਗ ਨਾਲ ਸੈਮੀਨਾਰ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੀਤ ਪ੍ਰਧਾਨ ਡਾ. ਅਰਵਿੰਦਰ ਕੌਰ ਕਾਕੜਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਸ. ਅਮਰਜੀਤ ਸਿੰਘ ਗਰੇਵਾਲ, ਸ. ਨਵਜੋਤ ਸਿੰਘ ਜਰਗ (ਚੇਅਰਮੈਨ ਜੈਨਕੋ, ਪੰਜਾਬ), ਪ੍ਰੋ. ਮੋਹਨ ਸਿੰਘ ਫ਼ਾਊਡੇਸ਼ਨ ਦੇ ਸਾਬਕਾ ਪ੍ਰਧਾਨ ਸ. ਪਰਗਟ ਸਿੰਘ ਗਰੇਵਾਲ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਸਨ।
ਸੈਮੀਨਾਰ ਮੌਕੇ ਪ੍ਰੋ. ਮੋਹਨ ਸਿੰਘ ਤੇ ਪੰਜਾਬੀ ਪਿੰਡ ਬਾਰੇ ਪ੍ਰੋ. ਮੋਹਨ ਸਿੰਘ ਯਾਦਗਾਰੀ ਭਾਸ਼ਣ ਸ. ਅਮਰਜੀਤ ਸਿੰਘ ਗਰੇਵਾਲ ਨੇ ਦਿੰਦੇ ਹੋਏ ਕਿਹਾ ਕਿ ਅੱਜ ਪੰਜਾਬ ਖਾਸ ਕਰਕੇ ਪੰਜਾਬ ਦੇ ਪਿੰਡਾਂ ਨੂੰ ਬਦਲਣ ਦੀ ਲੋੜ ਹੈ ਜਿਸ ਵਿਚ ਤਿੰਨ ਧਿਰਾਂ ਪੰਜਾਬ, ਲੈਫ਼ਟ ਅਤੇ ਸਰਕਾਰਾਂ ਸ਼ਾਮਲ ਹਨ। ਹਰੀ ਕ੍ਰਾਂਤੀ 1966 ਵਿਚ ਆਉਣ ਤੋਂ ਪਹਿਲਾਂ ਪਿੰਡ ਅਤੇ ਖੇਤ ਇਕ ਦੂਜੇ ਦੀ ਲੋੜ ਪੂਰਦੇ ਸਨ। ਹੁਣ ਸਿਆਸਤ ਅਤੇ ਕਾਰਪੋਰੇਟ ਘਰਾਣਿਆਂ ਨੇ ਸਭ ਕੁਝ ਮੰਡੀ ’ਤੇ ਨਿਰਭਰ ਕਰ ਦਿੱਤਾ ਹੈ। ਇਸੇ ਕਰਕੇ ਸੱਤ ਦਹਾਕੇ ਪਹਿਲਾਂ ਲਿਖਿਆਂ ਗੀਤ ‘ਮੈਂ ਨਹੀਂ ਪਰਤਣਾ ਤੇਰੇ ਗਰਾਂ’ ਯਾਦ ਆਉਦਾ ਹੈ। ਬਹਿਸ ਵਿਚ ਭਾਗ ਲੈਣ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ,  ਡਾ. ਜਗਵਿੰਦਰ ਜੋਧਾ, ਡਾ. ਅਰਵਿੰਦਰ ਕੌਰ ਕਾਕੜਾ ਸ਼ਾਮਲ ਸਨ।
ਕਵੀ ਦਰਬਾਰ ਵਿਚ ਸ. ਨਸੀਮ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਜਗਵਿੰਦਰ ਜੋਧਾ, ਤਰਸੇਮ, ਅਮਰਜੀਤ ਸ਼ੇਰਪੁਰੀ, ਭਗਵਾਨ ਢਿੱਲੋਂ, ਡਾ. ਹਰੀ ਸਿੰਘ ਜਾਚਕ, ਜਸਵੀਰ ਝੱਜ, ਕਰਮਜੀਤ ਗਰੇਵਾਲ, ਕੁਲਵੰਤ ਜ਼ੀਰਾ, ਜਗਤਾਰ ਸੇਖਾ, ਮਨਦੀਪ ਕੌਰ ਭੰਵਰਾ, ਮਨਿੰਦਰ ਮਨ, ਤਰਲੋਚਨ ਝਾਂਡੇ, ਦਰਸ਼ਨ ਬੋਪਾਰਾਏ, ਕੁਲਵਿੰਦਰ ਕੁੱਲਾ, ਅਮਰਿੰਦਰ ਸੋਹਲ, ਅਜੀਤ ਪਿਆਸਾ, ਪਰਮਜੀਤ ਸਿੰਘ ਸੋਹਲ, ਸਤੀਸ਼ ਠੁਕਰਾਲ ਸੋਨੀ, ਹਰਬੰਸ ਮਾਲਵਾ, ਸੁਖਚਰਨ ਸਿੱਧੂ, ਸਤਪਾਲ ਭੀਖੀ, ਮਨਦੀਪ ਔਲਖ, ਸੁਰਿੰਦਰ ਦੀਪ, ਇੰਦਰਜੀਤ ਲੋਟੇ, ਸਤਨਾਮ ਸਿੰਘ ਕੋਮਲ, ਦੀਕਸ਼ਾ, ਹਰਮਨਪ੍ਰੀਤ, ਮਨੂੰ ਬੁਆਣੀ ਸ਼ਾਮਲ ਹੋਏ।  ਮੰਚ ਸੰਚਾਲਨ ਅਕਾਡਮੀ ਦੇ ਸਕੱਤਰ ਜਸਵੀਰ ਝੱਜ ਨੇ ਕੀਤਾ।
ਪ੍ਰੋ. ਮੋਹਨ ਸਿੰਘ ਫ਼ਾਊਡੇਸ਼ਨ ਵਲੋਂ ਸ. ਪਰਗਟ ਸਿੰਘ ਗਰੇਵਾਲ ਅਤੇ ਕੇ. ਕੇ. ਬਾਵਾ ਨੇ ਜਿਥੇ ਫ਼ਾਊਡੇਸ਼ਨ ਦੀਆਂ ਗਤੀ ਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਸਭ ਨੂੰ ਜੀ ਆਇਆਂ ਨੂੰ ਆਖਿਆ। ਸਮਾਗਮ ਦੀ ਅਖ਼ੀਰ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਭ ਧੰਨਵਾਦ ਕੀਤਾ।
ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਮਲੀਕਤ ਸਿੰਘ ਦਾਖਾ, ਕੇ. ਕੇ. ਬਾਵਾ, ਪ੍ਰੋ. ਮੋਹਨ ਸਿੰਘ ਫ਼ਾਊਡੇਸ਼ਲ ਦੇ ਪ੍ਰਧਾਨ ਰਾਜੀਵ ਲਵਲੀ, ਗੁਰਨਾਮ ਸਿੰਘ ਧਾਲੀਵਾਲ, ਅਮਰਿੰਦਰ ਸਿੰਘ ਜੱਸੋਵਾਲ, ਰਾਮ ਸਿੰਘ, ਪਿ੍ਰੰਸੀਪਲ ਜਸਵੀਰ ਕੌਰ ਜਰਗ, ਦੀਪ ਦਿਲਬਰ, ਇੰਦਰਜੀਤਪਾਲ ਕੌਰ, ਰਵਿੰਦਰ ਰਵੀ, ਬਲਵਿੰਦਰ ਗਲੈਕਸੀ, ਮਨਜਿੰਦਰ ਸਿੰਘ ਭਾਟੀਆ, ਦਲਜੀਤ ਬਾਗੀ, ਦਰਸ਼ਨ ਸਿੰਘ ਰਾਏ, ਕੁਲਵਿੰਦਰ ਕਿਰਨ, ਕੁਲਦੀਪ ਸਿੰਘ ਮੋਗਾ, ਹਰਨੇਕ ਸਿੰਘ, ਬੂਟਾ ਸਿੰਘ, ਸੁਰਿੰਦਰ ਸਿੰਘ ਮੰਡੇਰ, ਮਨਪ੍ਰੀਤ ਸਿੰਘ, ਹਰਜੋਤ ਸਿੰਘ, ਸਤਨਾਮ ਸਿੰਘ, ਜਸਵਿੰਦਰਪਾਲ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਸ਼ਾਮਲ ਸਨ।

ਜਸਵੀਰ ਝੱਜ
ਪ੍ਰੈੱਸ ਸਕੱਤਰ
ਮੋਬਾਈਲ : 98778-00417


by

Tags:

Comments

Leave a Reply

Your email address will not be published. Required fields are marked *