ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ

ਦੀਵਾ ਬਲੇ ਅੰਧੇਰਾ ਜਾਇ

ਡਾ. ਸੁਰਿੰਦਰ ਧੰਜਲ ਨਾਲ ਰੂ-ਬ-ਰੂ ਸਮਾਗਮ 26 ਅਪ੍ਰੈਲ ਨੂੰ

ਲੁਧਿਆਣਾ  : 22 ਅਪ੍ਰੈਲ  (                            )

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਸਮੇਂ ਸਮੇਂ ਭਾਰਤ ਆਉਣ ਵਾਲੇ ਅਕਾਡਮੀ ਦੇ ਮੈਂਬਰਾਂ ਅਤੇ ਵਿਦਵਾਨਾਂ ਨਾਲ ਰੂ-ਬ-ਰੂ ਕਰਵਾਏ ਜਾਂਦੇ ਹਨ। ਇਸੇ ਲੜੀ ਅਧੀਨ ਡਾ. ਸੁਰਿੰਦਰ ਧੰਜਲ ਨਾਲ 26 ਅਪ੍ਰੈਲ, ਦਿਨ ਸ਼ਨੀਵਾਰ ਨੂੰ ਦੁਪਹਿਰ 2.30 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਰੂ-ਬ-ਰੂ ਕਰਵਾਇਆ ਜਾ ਰਿਹਾ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀ. ਮੀਤ ਪ੍ਰਧਾਨ ਡਾ. ਪਾਲ ਕੌਰ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਸੁਰਿੰਦਰ ਧੰਜਲ ਬਹੁਤ ਹੀ ਪ੍ਰਤੀਬਧ ਲੇਖਕ ਹਨ। ਡਾ. ਧੰਜਲ ਨੇ ਮਹੱਤਵਪੂਰਨ ਲਿਖਤਾਂ ਨਾਲ ਪੰਜਾਬੀ ਸਾਹਿਤ ਨੂੰ ਸ਼ਰਸਾਰ ਕੀਤਾ ਹੈ। ਕੈਨੇਡਾ ਦੀ ਕੈਮਲੂਪ ਯੂਨੀਵਰਸਿਟੀ ਵਿਚ ਵੱਡੀ ਪੁਜ਼ੀਸ਼ਨ ’ਤੇ ਹਨ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰੰਘ ਪੰਧੇਰ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਅਕਾਡਮੀ ਦੇ ਸਾਬਕਾ ਪ੍ਰਧਾਨ  ਡਾ. ਸੁਖਦੇਵ ਸਿੰਘ ਸਿਰਸਾ ਕਰਨਗੇ ਅਤੇ ਲੇਖਕ ਦੀ ਜਾਣ ਪਛਾਣ ਸ੍ਰੀ ਸੁਰਿੰਦਰ ਕੈਲੇ ਕਰਵਾਉਣਗੇ। ਡਾ. ਪੰਧੇਰ ਨੇ ਕਿਹਾ ਕਿ ਡਾ. ਸੁਰਿੰਦਰ ਧੰਜਲ ਦੇ ਸਾਹਿਤਕ ਸਫ਼ਰ ਦੀਆਂ ਸਿਰੜੀ ਤੇ ਮੁਲਵਾਨ ਗੱਲਾਂ ਸੁਣਨ ਲਈ ਅਕਾਡਮੀ ਵਲੋਂ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿਚ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਹੈ।

ਡਾ. ਗੁਲਜ਼ਾਰ ਸਿੰਘ ਪੰਧੇਰ
ਜਨਰਲ  ਸਕੱਤਰ


by

Tags:

Comments

Leave a Reply

Your email address will not be published. Required fields are marked *