ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ

ਦੀਵਾ ਬਲੇ ਅੰਧੇਰਾ ਜਾਇ

ਤੀਸਰੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦੇ ਤੀਜੇ ਦਿਨ ਆਦਿ-ਧਰਮ ਮੰਡਲ ਲਹਿਰ ’ਤੇ ਸੈਮੀਨਾਰ ਅਤੇ ਕਵੀ ਦਰਬਾਰ

ਲੁਧਿਆਣਾ  : 23 ਨਵੰਬਰ (                            )
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਤੀਸਰਾ ਸਾਲਾਨਾ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ 2026 ਪੰਜਾਬੀ ਭਵਨ, ਲੁਧਿਆਣਾ ਵਿਖੇ 21 ਤੋਂ 24 ਨਵੰਬਰ ਤੱਕ ਕਰਵਾਏ ਜਾ ਰਹੇ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦੇ ਤੀਜੇ ਦਿਨ ਸਮਾਗਮ ਦਾ ਆਰੰਭ ਕਰਦਿਆਂ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸੈਸ਼ਨ ਦਾ ਆਗ਼ਾਜ਼ ਕੀਤਾ। ਸਮਾਗਮ ਦੀ ਪ੍ਰਧਾਨਗੀ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕੀਤੀ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਡਾ. ਸਰਬਜੀਤ ਸਿੰਘ, ਡਾ. ਪਾਲ ਕੌਰ, ਡਾ. ਗੁਲਜ਼ਾਰ ਸਿੰਘ ਪੰਧੇਰ, ਪ੍ਰੋ. ਰਵਿੰਦਰ ਸਿੰਘ ਭੱਠਲ, ਹਰਮੀਤ ਵਿਦਿਆਰਥੀ, ਡਾ. ਜਸਵੰਤ ਰਾਏ ਸ਼ਾਮਲ ਸਨ।
23 ਨਵੰਬਰ, 2026 ਨੂੰ ‘‘ਆਦਿ-ਧਰਮ ਮੰਡਲ ਅਤੇ ਸਮਕਾਲੀ ਰਾਜਨੀਤੀ’’ ਵਿਸ਼ੇ ’ਤੇ ਡਾ. ਜਸਵੰਤ ਰਾਏ ਨੇ ਮੁੱਖ ਭਾਸ਼ਣ ਦਿੰਦਿਆਂ ਕਿਹਾ ਆਦਿ-ਧਰਮ ਲਹਿਰ ਬਾਰੇ ਚਾਨਣਾ ਪਾਉਦਿਆਂ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੇ ਜੀਵਨ ਉਨ੍ਹਾਂ ਦੇ ਸੰਘਰਸ਼ ਆਦਿ ਧਰਮ ਲਹਿਰ ਦਾ ਮੁੱਢ, ਵਿਕਾਸ, ਅਤੇ ਪ੍ਰਾਪਤੀਆਂ ਦੱਸਦਿਆਂ ਵਰਤਮਾਨ ਦੌਰ ਵਿਚ ਦਲਿਤ ਰਾਜਨੀਤੀ ਦੇ ਨਿਘਾਰ ’ਤੇ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਕਿਹਾ ਕਿ ਆਦਿ-ਧਰਮ ਮੰਡਲ ਦੇ ਰਾਜਨੀਤਮ, ਸਮਾਜਕ ਅਤੇ ਸਾਹਿਤਕ ਇਤਿਹਾਸ ਨੂੰ ਅਜੇ ਤੱਕ ਵੀ ਗੌਲਿਆ ਨਹੀਂ ਗਿਆ। ਆਦਿ ਧਰਮ ਮੰਡਲ ਵਿਚ ਕੰਮ ਕਰਨ ਵਾਲੇ ਕਾਰਕੁੰਨ ਅਸਲ ਵਿਚ ਕਿਰਤੀਆਂ ਦੇ ਸੰਘਰਸ਼ੀਲ ਲੋਕ ਸਨ। ਇਸ ਸੈਸ਼ਨ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੂੰ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦੀ ਵਧਾਈ ਦਿੱਤੀ। ਡਾ. ਨਿਰਾਲਾ ਨੇ ਆਪਣੇ ਜੀਵਨ ਅਨੁਭਵ ਸਾਂਝੇ ਕਰਦਿਆਂ ਜਾਤ ਪਾਤ ਦੇ ਘੇਰੇ ਨੂੰ ਤੋੜ ਕੇ ਸੁਤੰਤਰ ਜੀਵਨ ਜਿਉਣ ਦਾ ਸੁਨੇਹਾ ਦਿੱਤਾ। ਪਹਿਲੇ ਸੈਸ਼ਨ ਦਾ ਮੰਚ ਸੰਚਾਲਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕੀਤਾ।
ਕਵੀ ਦਰਬਾਰ ਦੇ ਮੁੱਖ ਮਹਿਮਾਨ ਵਜੋਂ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਸ਼ਾਮਲ ਹੋਏ। ਸ. ਜ਼ਫ਼ਰ ਨੇ ਅਕਾਡਮੀ ਦੇ ਇਸ ਉਪਰਾਲੇ ਦੇ ਸ਼ਲਾਘਾ ਕਰਦੇ ਹੋਏ ਆਪਣੀਆਂ ਰਚਨਾਵਾਂ ਵੀ ਸਾਂਝੀਆਂ ਕੀਤੀਆਂ। ਕਵੀ ਦਰਬਾਰ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਗੁਰਤੇਜ ਕੋਹਾਰਵਾਲਾ ਨੇ ਕਿਹਾ ਕਿਸੇ ਵੀ ਜੀਵੰਤ ਭਾਈਚਾਰੇ ਵਿਚ ਕਿਤਾਬਾਂ ਅਤੇ ਕਵਿਤਾਵਾਂ ਦਾ ਮਹੱਤਵ ਹਮੇਸ਼ਾ ਬਣਿਆ ਰਹਿਣ ਵਾਲਾ ਹੈ। ਅੱਜ ਦਾ ਇਹ ਸਮਾਗਮ ਇਸ ਗੱਲ ਦੀ ਸ਼ਾਹਦੀ ਭਰਦਾ ਹੈ।
ਕਵੀ ਦਰਬਾਰ ਮੌਕੇ ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਗੁਰਮੀਤ ਕੱਲਰਮਾਜਰੀ, ਵਿਸ਼ਾਲ, ਗੁਰਪ੍ਰੀਤ, ਹਰਮੀਤ ਵਿਦਿਆਰਥੀ, ਤਰਸੇਮ, ਵਾਹਿਦ, ਡਾ. ਸੰਤੋਖ ਸਿੰਘ ਸੁੱਖੀ, ਮੱਖਣ ਮਾਨ, ਪ੍ਰਭਜੋਤ ਸੋਹੀ, ਕੇ. ਸਾਧੂ ਸਿੰਘ ਤੋਂ ਇਲਾਵਾ ਅਵਤਾਰਜੀਤ, ਕੰਵਲਜੀਤ ਨੀਲੋਂ, ਡਾ. ਗੁਰਵਿੰਦਰ ਅਮਨ, ਅਮਰਜੀਤ ਸ਼ੇਰਪੁਰੀ, ਡਾ. ਏ.ਪੀ.ਐਸ.ਬਰਾੜ, ਸੁਰਿੰਦਰ ਮਕਸੂਦਪੁਰੀ, ਸ਼ਾਮਲ ਹੋਏ। ਸ੍ਰੀ ਤ੍ਰੈਲੋਚਨ ਲੋਚੀ ਨੇ ਕਵੀ ਦਰਬਾਰ ਦਾ ਬਾਖ਼ੂਬੀ ਮੰਚ ਸੰਚਾਲਨ ਕੀਤਾ। ਇਸ ਸੈਸ਼ਨ ਦੇ ਪ੍ਰੋਗਰਾਮ ਕਨਵੀਨਰ ਸ੍ਰੀ ਕੇ. ਸਾਧੂ ਸਿੰਘ ਸਨ। ਇਸ ਮੌਕੇ ਡਾ. ਪਾਲ ਕੌਰ ਦੀ ਪੁਸਤਕ ‘ਉੱਡ ਜਾਣ ਦੇ ਵਰਕੇ’ ਦੇਵਨੀਤ-ਡਾ. ਪਾਲ ਕੌਰ ਸੰਵਾਦ’ ਲੋਕ ਅਰਪਣ ਕੀਤੀ ਗਈ। ਉਪਰੰਤ ਮਿਸਰਦੀਪ ਭਾਟੀਆ ਨਾਲ ਰੂ-ਬ-ਰੂ ਕੀਤਾ ਗਿਆ। ਡਾ. ਗੁਰਇਕਬਾਲ ਸਿੰਘ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮਿਸਰਦੀਪ ਭਾਟੀਆ ਨੇ ਆਪਣੇ ਸਾਹਿਤ ਸਫ਼ਰ ਸਾਂਝਾ ਕੀਤਾ। ਉਨ੍ਹਾਂ ਨੇ ਪਬਲੀਕੇਸ਼ਨ ਦੀ ਤਕਨੀਕ ਬਾਰੇ ਆਪਣੇ ਅਨੁਭਵ ਵਿਚੋਂ ਮੁੱਲਵਾਨ ਵਿਚਾਰ ਸਾਂਝੇ ਕੀਤੇ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ 24 ਨਵੰਬਰ ਨੂੰ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦੇ ਅਖ਼ੀਰਲਾ ਦਿਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋਵੇਗਾ। ਇਸੇ ਦਿਨ ਪਦਮਸ੍ਰੀ ਡਾ. ਰਤਨ ਸਿੰਘ ਜੱਗੀ ਯਾਦਗਾਰੀ ਸਨਮਾਨ ਸਮਾਗਮ ਮੌਕੇ ਪਦਮਸ੍ਰੀ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੰਜਾਬ ਰਤਨ ਸਨਮਾਨ ਡਾ. ਸ. ਸ. ਜੌਹਲ ਜੀ ਨੂੰ ਭੇਟਾ ਕੀਤਾ ਜਾਵੇਗਾ। ਸਨਮਾਨ ਵਿਚ ਉਨ੍ਹਾਂ ਨੂੰ ਇੱਕ ਲੱਖ ਰੁਪਏ, ਸਨਮਾਨ ਚਿੰਨ ਅਤੇ ਦੋਸ਼ਾਲੇ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਡਾ. ਸੁਖਦੇਵ ਸਿੰਘ ਸਿਰਸਾ, ਡਾ. ਅਨੂਪ ਸਿੰਘ, ਪ੍ਰੋ. ਸੁਰਜੀਤ ਜੱਜ, ਤ੍ਰੈਲੋਚਨ ਲੋਚੀ, ਪ੍ਰਭਜੋਤ ਸੋਹੀ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਨਵਤੇਜ ਗੜ੍ਹਦੀਵਾਲਾ, ਦੀਪ ਜਗਦੀਪ ਸਿੰਘ, ਹਰਮੀਤ ਵਿਦਿਆਰਥੀ, ਡਾ. ਸੰਦੀਪ ਸ਼ਰਮਾ, ਸਤਿਬੀਰ ਸਿੰਘ, ਪ੍ਰੋ. ਕਰਿਸ਼ਨ ਸਿੰਘ, ਡਾ. ਬਲਵੀਰ ਕੌਰ ਪੰਧੇਰ, ਸੁਰਿੰਦਰ ਦੀਪ, ਕੁਲਵਿੰਦਰ ਕਿਰਨ, ਪਰਮਜੀਤ ਕੌਰ ਮਹਿਕ, ਤਰਲੋਚਨ ਸਿੰਘ, ਰਵਿੰਦਰ ਰਵੀ, ਪਰਮਜੀਤ ਸਿੰਘ ਗਰੇਵਾਲ, ਗੁਰਿੰਦਰ ਕਲਸੀ, ਸੁੱਚਾ ਸਿੰਘ ਰੰਧਾਵਾ, ਬੇਅੰਤ ਸਿੰਘ ਬਾਜਵਾ, ਤਰਲੋਚਨ ਝਾਂਡੇ, ਜਸਪਾਲ ਜੱਗਾ ਜਮਾਲਪੁਰੀ, ਨਰਵਿੰਦਰ ਕੌਰ ਔਜਲਾ, ਭੁਪਿੰਦਰ ਕੌਰ, ਰਾਜਦੀਪ ਕੌਰ, ਹਰਵਿੰਦਰ ਥਰੀਕੇ, ਰਮਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਲੇਖਕ, ਪਾਠਕ ਅਤੇ ਸਰੋਤੇ ਹਾਜ਼ਰ ਸਨ।
ਡਾ. ਗੁਲਜ਼ਾਰ ਸਿੰਘ ਪੰਧੇਰ
ਜਨਰਲ ਸਕੱਤਰ

????????????????????????????????????

Posted

in

by

Tags:

Comments

Leave a Reply

Your email address will not be published. Required fields are marked *