ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ

ਦੀਵਾ ਬਲੇ ਅੰਧੇਰਾ ਜਾਇ

ਸ. ਕੇਸਰ ਸਿੰਘ ਨੀਰ ਦੇ ਦੇਹਾਂਤ ’ਤੇ ਅਫ਼ਸੋਸ ਦਾ ਪ੍ਰਗਟਾਵਾ


ਲੁਧਿਆਣਾ  : 07 ਅਪ੍ਰੈਲ  (                            )

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਸ. ਕੇਸਰ ਸਿੰਘ ਨੀਰ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸ. ਕੇਸਰ ਸਿੰਘ ਨੀਰ ਉੱਘੇ ਪ੍ਰਗਤੀਸ਼ੀਲ ਕਵੀ ਸਨ ਤੇ ਕੈਨੇਡਾ ਵਿਚ ਉਹ ਸਾਹਿਤਕਾਰਾਂ ਦੀ ਵੱਡੀ ਠਾਹਰ ਸਨ। ਉਨ੍ਹਾਂ ਦਾ ਜਨਮ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਮ ਵਾਲੇ ਦਿਨ ਹੋਇਆ ਸੀ ਜਿਸ ’ਤੇ ਉਹ ਬੜਾ ਮਾਣ ਕਰਦੇ ਸਨ। ਕੇਸਰ ਸਿੰਘ ਵਰਗੇ ਨਿੱਘੇ ਸੁਭਾਅ ਵਾਲੇ ਸਾਹਿਤਕਾਰ ਦਾ ਕੈਲਗਰੀ ਵਿਚ ਦੇਹਾਂਤ ਹੋਇਆ ਹੈ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿ ਕੇਸਰ ਸਿੰਘ ਨੀਰ ਅਰਪਨ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਰਹੇ ਸਨ। ਉਹ ਉੱਘੇ ਕਵੀ, ਗੀਤਕਾਰ ਤੇ
ਗ਼ਜ਼ਲਗੋ ਸਨ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰੰਘ ਪੰਧੇਰ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨੀਰ ਸਾਹਿਬ ਇਕ ਅਧਿਆਪਕ ਵਜੋਂ ਆਪਣੀ ਅਧਿਆਪਕਾਂ ਦੀ ਜਥੇਬੰਦੀ ਵਿਚ ਵੀ ਸਰਗਰਮ ਰਹੇ ਅਤੇ ਕਈ ਮਹੀਨਿਆਂ ਦੀ ਜੇਲ ਯਾਤਰਾ ਵੀ ਕੀਤੀ। ਉਹ ਸਾਹਿਤ ਸਭਾ ਜਗਰਾਉ ਦੇ ਮੋਢੀ ਮੈਂਬਰ ਸਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਿਚ ਵੀ ਸਰਗਰਮ ਰਹੇ। ਉਨ੍ਹਾਂ
ਦੀਆਂ ਪੁਸਤਕਾਂ ਵਿਚੋਂ ਕਾਵਿ ਸੰਗਿ੍ਰਹ ‘ਕਸਕਾਂ’ 1960, ‘ਗ਼ਮ ਨਹੀਂ’ 1981, ਗ਼ਜ਼ਲ ਸੰਗ੍ਰਹਿ ‘ਕਿਰਨਾਂ ਦੇ ਬੋਲ’ 1989, ‘ਅਣ ਵਗੇ ਅੱਥਰੂ’ 1996, ਕਾਵਿ ਸੰਗ੍ਰਹਿ ‘ਆਰ ਦੀਆਂ ਤੇ ਪਾਰ ਦੀਆਂ’ 2010 ਅਤੇ ‘ਮਹਿਕਾਂ ਦੀ ਪੀੜ’ ਗ਼ਜ਼ਲ ਸੰਗ੍ਰਹਿ ਪ੍ਰਮੁੱਖ ਹਨ। ਸ. ਕੇਸਰ ਸਿੰਘ ਨੀਰ ਜੀ ਦੇ ਦੇਹਾਂਤ ਨਾਲ ਪਰਿਵਾਰ ਅਤੇ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਡਾ. ਅਨੂਪ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਗੁਰਇਕਬਾਲ
ਸਿੰਘ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਡਾ. ਅਰਵਿੰਦਰ ਕੌਰ ਕਾਕੜਾ, ਡਾ ਗੁਰਚਰਨ ਕੌਰ ਕੋਚਰ, ਡਾ. ਹਰਵਿੰਦਰ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਸਹਿਜਪ੍ਰੀਤ ਸਿੰਘ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ ਸਿੰਘ), ਡਾ. ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਵਰਗਿਸ ਸਲਾਮਤ, ਪ੍ਰੋ. ਸਰਘੀ, ਕਰਮਜੀਤ ਸਿੰਘ ਗਰੇਵਾਲ, ਪ੍ਰੋ.
ਬਲਵਿੰਦਰ ਸਿੰਘ ਚਹਿਲ, ਪ੍ਰੇਮ ਸਾਹਿਲ ਅਤੇ ਸਮੂਹ ਮੈਂਬਰ ਸ਼ਾਮਲ ਹਨ।

ਡਾ. ਗੁਲਜ਼ਾਰ ਸਿੰਘ ਪੰਧੇਰ
ਜਨਰਲ  ਸਕੱਤਰ
ਮੋਬਾਈਲ : 70099-66188


Posted

in

by

Tags:

Comments

Leave a Reply

Your email address will not be published. Required fields are marked *