ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ

ਦੀਵਾ ਬਲੇ ਅੰਧੇਰਾ ਜਾਇ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਹਰ ਸਾਲ ਦਿੱਤੇ ਜਾਣ ਵਾਲੇ ਪੁਰਸਕਾਰਾਂ ਦਾ ਐਲਾਨ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਪੁਰਸਕਾਰ ਕਮੇਟੀ ਦੀ ਮੀਟਿੰਗ 22 ਜੁਲਾਈ, 2023
ਨੂੰ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬੀ
ਸਾਹਿਤ ਅਕਾਡਮੀ ਲੁਧਿਆਣਾ ਵਲੋਂ ਹਰ ਸਾਲ ਦਿੱਤੇ ਜਾਣ ਵਾਲੇ ਪੁਰਸਕਾਰਾਂ ਦਾ ਸਰਬਸੰਮਤੀ
ਨਾਲ ਫ਼ੈਸਲਾ ਕੀਤਾ ਗਿਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ.ਗੁਰਇਕਬਾਲ ਸਿੰਘ ਨੇ ਦੱਸਿਆ
ਕਿ ਸਾਲ 2022 ਦੇ ਪੁਰਸਕਾਰ ਇਸ ਇਸ ਤਰ੍ਹਾਂ ਹੋਣਗੇ : ਕਾਮਰੇਡ ਜਗਜੀਤ ਸਿੰਘ ਆਨੰਦ
ਯਾਦਗਾਰੀ ਵਾਰਤਕ ਪੁਰਸਕਾਰ : ਸੁਰਜਨ ਸਿੰਘ ਜੀਰਵੀ ਨੂੰ, ਜਗਜੀਤ ਸਿੰਘ ਲਾਇਲਪੁਰੀ
ਯਾਦਗਾਰੀ ਪੁਰਸਕਾਰ : ਸਤਪਾਲ ਭੀਖੀ ਨੂੰ, ਮੱਲ ਸਿੰਘ ਰਾਮਪੁਰੀ ਯਾਦਗਾਰੀ ਪੁਰਸਕਾਰ :
ਜੰਗ ਬਹਾਦਰ ਗੋਇਲ ਨੂੰ, ਡਾਕਟਰ ਰਵਿੰਦਰ ਸਿੰਘ ਰਵੀ ਯਾਦਗਾਰੀ ਪੁਰਸਕਾਰ : ਡਾਕਟਰ
ਸੁਰਜੀਤ ਭੱਟੀ ਨੂੰ, ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਪੁਰਸਕਾਰ : ਜਤਿੰਦਰ ਬਰਾੜ ਨੂੰ,
ਪ੍ਰੋ. ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ : ਤੇਜਿੰਦਰ ਹਰਜੀਤ ਨੂੰ ਦੇਣ ਦਾ
ਨਿਰਣਾ ਕੀਤਾ ਗਿਆ। ਇਹ ਪੁਰਸਕਾਰ ਜਲਦੀ ਹੀ ਇਕ ਸਮਾਗਮ ਦੌਰਾਨ ਭੇਟ ਕੀਤੇ ਜਾਣਗੇ।
ਇਹਨਾਂ ਸਾਰੇ ਪੁਰਸਕਾਰਾਂ ਵਿੱਚ ਇੱਕੀ-ਇੱਕੀ ਹਜ਼ਾਰ ਰੁਪਏ ਦੀ ਰਾਸ਼ੀ, ਦੋਸ਼ਾਲੇ ਅਤੇ
ਸਨਮਾਨ ਚਿੰਨ੍ਹ ਭੇਟ ਕੀਤੇ ਜਾਣਗੇ।
ਡਾ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਡਾ. ਲਖਵਿੰਦਰ ਸਿੰਘ ਜੌਹਲ, ਡਾ.
ਸਰਦਾਰਾ ਸਿੰਘ ਜੌਹਲ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸਖਦੇਵ ਸਿੰਘ ਸਿਰਸਾ, ਪ੍ਰੋ.
ਰਵਿੰਦਰ ਸਿੰਘ ਭੱਠਲ, ਕਹਾਣੀਕਾਰ ਸੁਖਜੀਤ, ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਗੁਲਜ਼ਾਰ
ਸਿੰਘ ਪੰਧੇਰ, ਜਸਵੀਰ ਸਿੰਘ ਝੱਜ, ਡਾ. ਨਵਦੀਪ ਸਿੰਘ ਖਹਿਰਾ ਅਤੇ ਡਾ. ਗੁਰਇਕਬਾਲ ਸਿੰਘ
ਸ਼ਾਮਿਲ ਹੋਏ।

ਡਾ. ਗੁਰਇਕਬਾਲ ਸਿੰਘ
ਜਨਰਲ ਸਕੱਤਰ


Posted

in

by

Tags:

Comments

Leave a Reply

Your email address will not be published. Required fields are marked *