ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਭਵਨ ਵਿਖੇ ਗੀਤ ਵਰਕਸ਼ਾਪ ਦਾ ਆਯੋਜਨ
ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸ. ਸੁਰਿੰਦਰ ਸਿੰਘ ਸੁੰਨੜ ਸਨ ਅਤੇ ਉਨ੍ਹਾਂ ਦੇ
ਨਾਲ ਪ੍ਰਧਾਨਗੀ ਮੰਡਲ ਵਿਚ ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਲਖਵਿੰਦਰ ਸਿੰਘ ਜੌਹਲ,
ਡਾ. ਮਨਜਿੰਦਰ ਸਿੰਘ, ਡਾ. ਕੁਲਦੀਪ ਸਿੰਘ ਦੀਪ ਸ਼ਾਮਲ ਸਨ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ
ਕਿ ਗੀਤ ਦੀ ਸੰਵੇਦਨਾ ਅਤੇ ਪ੍ਰਭਾਵ ਨੂੰ ਸਮਝਣਾ ਓਨਾ ਹੀ ਜ਼ਰੂਰੀ ਹੈ ਜਿੰਨੀ ਤਕਨੀਕ ਨੂੰ
ਸਮਝਣਾ। ਗੀਤ ਜਦੋਂ ਪ੍ਰਮੋਟ ਕੀਤਾ ਜਾਂਦਾ ਹੈ ਤਾਂ ਗੀਤ ਦੀ ਸ਼ਨਾਖ਼ਤ ਹੁੰਦੀ ਹੈ। ਉਨ੍ਹਾਂ
ਕਿਹਾ ਕਿ ਅੱਜ ਬਾਜ਼ਾਰ ਨੇ ਥੀਮ ਨੂੰ, ਗਾਇਕ ਨੂੰ, ਗੀਤਕਾਰ ਨੂੰ ਖੋਹ ਲਿਆ ਅਸਲ ਵਿਚ ਅੱਜ
ਕਲ੍ਹ ਬੀਟ ਦੇਖੀ ਜਾਂਦੀ ਹੈ।
ਸਮਾਗਮ ਦੇ ਮੁੱਖ ਮਹਿਮਾਨ ਸ. ਸੁਰਿੰਦਰ ਸਿੰਘ ਸੁੰਨੜ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ
ਕਿਹਾ ਕਿ ਵਧੀਆ ਗੀਤ ਉਹੀ ਹੈ ਜਿਸ ਦੀ ਧੁੰਨੀ ਤੋਂ ਹੀ ਉਹਦੇ ਸੁਭਾਅ ਦਾ ਪਤਾ ਲੱਗ ਜਾਏ।
ਪੰਜਾਬੀ ਵਰਗੇ ਗੀਤ ਦੁਨੀਆਂ ਦੀ ਕਿਸੇ ਹੋਰ ਭਾਸ਼ਾ ਵਿਚ ਨਹੀਂ ਸੁਣੇ ਜਾਂਦੇ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਸਵਾਗਤੀ
ਸ਼ਬਦ ਬੋਲਦਿਆਂ ਕਿਹਾ ਕਿ ਗੀਤ ਮਨੁੱਖੀ ਮਨ ਦੇ ਬੇਰੋਕ ਜਜ਼ਬਿਆਂ ਦਾ ਸੰਵੇਦਨਾਤਮਕ ਪ੍ਰਗਟਾ
ਹੈ। ਉਨ੍ਹਾਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਅਕਾਡਮੀ ਦੇ ਪ੍ਰੋਗਰਾਮਾਂ ਬਾਰੇ
ਵਿਸਥਾਰਪੂਰਵਕ ਜਾਣਕਾਰੀ ਦਿੱਤੀ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਵਰਕਸ਼ਾਪ ਮੌਕੇ ‘ਗੀਤ, ਸਿਧਾਂਤ ਅਤੇ ਵਿਹਾਰ’ ਬਾਰੇ ਆਪਣਾ ਖੋਜ-ਪੱਤਰ ਪੇਸ਼ ਕਰਦਿਆਂ ਡਾ.
ਮਨਜਿੰਦਰ ਸਿੰਘ ਨੇ ਕਿਹਾ ਹਰੇਕ ਗਾਈ ਜਾਣ ਵਾਲੀ ਰਚਨਾ ਗੀਤ ਨਹੀਂ ਹੁੰਦੀ ਪਰ ਗੀਤ ਗਾਇਆ
ਜਾ ਸਕਣ ਵਾਲਾ ਜ਼ਰੂਰ ਹੁੰਦਾ ਹੈ। ਉਨ੍ਹਾਂ ਕਿਹਾ ਜੇਕਰ ਕਿਸੇ ਸਮਾਜ ਦੇ ਸਮੂਹਕ ਮਨ ਨੂੰ
ਸਮਝਣਾ ਹੈ ਤਾਂ ਉਸ ਦੇ ਗੀਤਾਂ ਨੂੰ ਸੁਣੋ। ਗੀਤ ਸਮਾਜ ਨੂੰ ਇਫੈਕਟ ਕਰਨ ਜਾਂ ਨਾ ਪਰ
ਗੀਤ ਸਮਾਜ ਨੂੰ ਰੀਫਲੈਕਟ ਜ਼ਰੂਰ ਕਰਦੇ ਹਨ‘ਗੈ’ ਧਾਤੂ ਤੋਂ ਬਣਿਆ ਜਿਸ ਦਾ ਅਰਥ ਹੈ
‘ਗਾਇਆ ਹੋਇਆ’ ਸੋ ਗੀਤ ਅਜਿਹੀ ਰਚਨਾ ਹੈ ਜਿਸ ਨੂੰ ਗਾਇਆ ਜਾ ਸਕੇ। ਗੀਤ ਕਿਸੇ ਇਕ
ਫਿਰਕੇ, ਸਟੇਟ ਦਾ ਨਹੀਂ ਸਗੋ ਯੂਨੀਵਰਸਲ ਹੁੰਦਾ ਹੈ।
ਡਾ. ਕੁਲਦੀਪ ਸਿੰਘ ਦੀਪ ਹੋਰਾਂ ਆਪਣਾ ਖੋਜ-ਪੱਤਰ ਪੜ੍ਹਦਿਆਂ ਕਿਹਾ ਕਿ ਗੀਤ ਨੂੰ
ਵਰਤਮਾਨ ਸੰਦਰਭ ਵਿਚ ਵਿਖਿਆਂਦਿਆਂ ਕਿਹਾ ਕਿ ਗੀਤ ਬੰਦੇ ਨੂੰ ਬੰਦੇ ਨਾਲ ਜੋੜਦਾ ਹੈ।
ਗੀਤ ਭਾਵਾਂ ਦੀ ਅਭਿਵਿਅਕਤੀ ਦਾ ਸਿਖ਼ਰ ਹੁੰਦਾ ਹੈ। ਉਨ੍ਹਾਂ ਗੀਤਾਂ ਦੀ ਵੰਡ ਲੋਕਗੀਤ,
ਲੋਕ ਪੱਖੀ ਗੀਤ, ਸਾਹਿਤਕ ਗੀਤ ਅਤੇ ਪਾਪੂਲਰ ਗੀਤਾਂ ਦਾ ਮੁੱਢ ਬੰਨਿਆ।
ਸਮਾਗਮ ਦੇ ਕਨਵੀਨਰ ਸ੍ਰੀ ਜਸਵੀਰ ਝੱਜ ਨੇ ਮੰਚ ਸੰਚਾਲਨ ਕਰਦਿਆਂ ਗੀਤ ਬਾਰੇ ਜਾਣਕਾਰੀ
ਦਿੰਦਿਆਂ ਆਪਣੇ ਅੰਦਾਜ਼ ਵਿਚ ਫ਼ੰਕਸ਼ਨ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਤੇ ਨੇਪਰੇ
ਚਾੜ੍ਹਿਆ।
ਡਾ. ਸੁਰਜੀਤ ਬਰਾੜ, ਹਰਬੰਸ ਮਾਲਵਾ, ਡਾ. ਗੁਲਜ਼ਾਰ ਸਿੰਘ ਪੰਧੇਰ, ਅਮਰਜੀਤ ਸ਼ੇਰਪੁਰੀ,
ਦੀਪ ਦਿਲਬਰ, ਮਾਂਗਟ ਅਤੇ ਗੀਤਕਾਰਾਂ ਨੇ ਪ੍ਰਸ਼ਨ ਪੁੱਛੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤ੍ਰੈਲੋਚਨ ਲੋਚੀ, ਕੇ. ਸਾਧੂ ਸਿੰਘ, ਸੰਤੋਖ ਸਿੰਘ
ਸੁੱਖੀ, ਹਰਬੰਸ ਮਾਲਵਾ, ਸੁਰਿੰਦਰ ਕੈਲੇ, ਸ. ਗੁਰਪ੍ਰੀਤ ਸਿੰਘ ਤੂਰ, ਰਾਮ ਸਿੰਘ, ਡਾ.
ਨਿਰਮਲ ਜੌੜਾ, ਮਨਦੀਪ ਕੌਰ ਭੰਵਰਾ, ਪਰਮਜੀਤ ਕੌਰ ਮਹਿਕ, ਸੁਰਿੰਦਰ ਦੀਪ, ਕੁਲਵਿੰਦਰ
ਕਿਰਨ, ਹਰਦੀਪ ਢਿੱਲੋਂ, ਅੰਸ਼, ਅਮਲ, ਮੰਚੀਨ, ਡਾ. ਬਲਵਿੰਦਰ ਸਿੰਘ ਗਲੈਕਸੀ, ਰਵਿੰਦਰ
ਰਵੀ, ਭਗਵਾਨ ਢਿੱਲੋਂ, ਪ੍ਰਭਜੋਤ ਸੋਹੀ, ਪਰਮਿੰਦਰ ਅਲਬੇਲਾ, ਭੁਪਿੰਦਰ ਸਿੰਘ ਚੌਕੀਮਾਨ,
ਗੁਰਸੇਵਕ ਸਿੰਘ ਢਿੱਲੋਂ, ਦਰਸ਼ਨ ਸਿੰਘ ਢੋਲਣ, ਅਮਰਜੀਤ ਸ਼ੇਰਪੁਰੀ, ਅਮਰਜੀਤ ਕੌਰ,
ਰਾਜਦੀਪ ਸਿੰਘ ਤੂਰ, ਅਮਨਪ੍ਰੀਤ ਸਿੰਘ ਘੇਈ, ਜਸਪ੍ਰੀਤ ਕੌਰ ਮਾਂਗਟ, ਗੁਰਮੀਤ ਕੌਰ
ਗਰੇਵਾਲ, ਅਵਤਾਰ ਸਿੰਘ ਧਮੋਟ, ਮਨੂੰ ਬੁਆਣੀ, ਸੁਰਜੀਤ ਸਿੰਘ ਲਾਂਬੜਾ, ਦਲਵੀਰ
ਲੁਧਿਆਣਵੀ, ਸੁਰਜੀਤ ਸਿੰਘ ਕਾਲੇਕੇ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ
ਸਨ।
ਡਾ. ਗੁਰਇਕਬਾਲ ਸਿੰਘ
ਜਨਰਲ ਸਕੱਤਰ

Leave a Reply